Thu, Dec 12, 2024
Whatsapp

ਭੱਠਾ ਮਾਲਕ 'ਤੇ ਜਾਨਲੇਵਾ ਹਮਲਾ, ਡਰਾਈਵਰ ਨੇ ਭੱਜ ਕੇ ਬਚਾਈ ਜਾਨ

Reported by:  PTC News Desk  Edited by:  Ravinder Singh -- April 30th 2022 02:27 PM
ਭੱਠਾ ਮਾਲਕ 'ਤੇ ਜਾਨਲੇਵਾ ਹਮਲਾ, ਡਰਾਈਵਰ ਨੇ ਭੱਜ ਕੇ ਬਚਾਈ ਜਾਨ

ਭੱਠਾ ਮਾਲਕ 'ਤੇ ਜਾਨਲੇਵਾ ਹਮਲਾ, ਡਰਾਈਵਰ ਨੇ ਭੱਜ ਕੇ ਬਚਾਈ ਜਾਨ

ਗੁਰਦਾਸਪੁਰ : ਦੀਨਾਨਗਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ 3 ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਭੱਠਾ ਮਾਲਕ ਉਤੇ ਜਾਨਲੇਵਾ ਹਮਲਾ ਕੀਤਾ ਗਿਆ। ਹਥਿਆਰਬੰਦ ਵਿਅਕਤੀਆਂ ਵੱਲੋਂ ਇਨੋਵਾ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਵੀ ਕੀਤੀ। ਬੁਰੀ ਤਰ੍ਹਾਂ ਜ਼ਖ਼ਮੀ ਭੱਠਾ ਮਾਲਕ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਭੱਠਾ ਮਾਲਕ 'ਤੇ ਜਾਨਲੇਵਾ ਹਮਲਾ, ਡਰਾਈਵਰ ਨੇ ਭੱਜ ਕੇ ਬਚਾਈ ਜਾਨਇਸ ਹਮਲੇ ਵਿੱਚ ਕਾਰ ਡਰਾਇਵਰ ਨੇ ਭੱਜ ਆਪਣੀ ਜਾਨ ਬਚਾਈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੱਠਾ ਮਾਲਕ ਪ੍ਰਦੀਪ ਅਗਰਵਾਲ ਦੇ ਡਰਾਈਵਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਭੱਠੇ ਉਤੇ ਜਾ ਰਹੇ ਸਨ ਜਿਸ ਦੌਰਾਨ ਉਹ ਪਿੰਡ ਸਿੰਘੋਵਾਲ ਕੋਲ ਪਹੁੰਚੇ ਤਾਂ ਅੱਗੇ ਤੋਂ ਆਏ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਭੱਠਾ ਮਾਲਕ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਭੱਠਾ ਮਾਲਕ 'ਤੇ ਜਾਨਲੇਵਾ ਹਮਲਾ, ਡਰਾਈਵਰ ਨੇ ਭੱਜ ਕੇ ਬਚਾਈ ਜਾਨਡਰਾਈਵਰ ਨੇ ਦੱਸਿਆ ਕਿ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਇਸ ਪਿੱਛੋਂ ਤੁਰੰਤ ਬਾਅਦ ਭੱਠਾ ਮਾਲਕ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਇਨ੍ਹਾਂ ਵਿਅਕਤੀਆਂ ਨੇ ਹਮਲਾ ਕਿਉਂ ਕੀਤਾ ਹੈ। ਭੱਠਾ ਮਾਲਕ 'ਤੇ ਜਾਨਲੇਵਾ ਹਮਲਾ, ਡਰਾਈਵਰ ਨੇ ਭੱਜ ਕੇ ਬਚਾਈ ਜਾਨਪੁਲਿਸ ਅਧਿਕਾਰੀਆਂ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੌਕੇ ਉਤੇ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭੱਠਾ ਮਾਲਕ ਦੇ ਉੱਪਰ 3 ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ। ਇਹ ਵੀ ਪੜ੍ਹੋ : ਪਟਿਆਲਾ ਹਿੰਸਾ: ਪ੍ਰਸ਼ਾਸਨ ਦੇ ਭਰੋਸੇ ਮਗਰੋਂ ਹਿੰਦੂ ਸੰਗਠਨਾਂ ਨੇ ਦੋ ਦਿਨ ਲਈ ਧਰਨਾ ਕੀਤਾ ਮੁਲਤਵੀ


Top News view more...

Latest News view more...

PTC NETWORK