Sat, Apr 27, 2024
Whatsapp

ਫਤਿਹਗੜ੍ਹ ਸਾਹਿਬ ਪੁਲਿਸ ਨੇ ਨਕਲੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Written by  Jashan A -- March 26th 2019 05:07 PM
ਫਤਿਹਗੜ੍ਹ ਸਾਹਿਬ ਪੁਲਿਸ ਨੇ ਨਕਲੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਫਤਿਹਗੜ੍ਹ ਸਾਹਿਬ ਪੁਲਿਸ ਨੇ ਨਕਲੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਫਤਿਹਗੜ੍ਹ ਸਾਹਿਬ ਪੁਲਿਸ ਨੇ ਨਕਲੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ,ਫਤਿਹਗੜ ਸਾਹਿਬ ਦੇ ਥਾਣਾ ਬਡਾਲੀ ਆਲਾ ਸਿੰਘ ਦੇ ਇਕ ਅਜਿਹਾ ਗਿਰੋਹ ਹੱਥੀਂ ਚੜਿਆ ਹੈ ਜੋ ਭੋਲੇ -ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਹੁਣ ਤੱਕ ਲੱਖਾਂ ਰੁਪਏ ਬਟੋਰ ਚੁੱਕਾ ਹੈ। [caption id="attachment_274694" align="aligncenter" width="300"]fth ਫਤਿਹਗੜ੍ਹ ਸਾਹਿਬ ਪੁਲਿਸ ਨੇ ਨਕਲੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼[/caption] ਐੱਸ.ਐੱਸ.ਪੀ ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫੰਰਸ ਦੋਰਾਨ ਜਾਣਕਾਰੀ ਦਿਤੀ ਕਿ ਗ੍ਰਿਫਤਾਰ ਕੀਤੇ ਗਏ ਇਸ ਗੈਂਗ 'ਚ ਔਰਤਾਂ ਵੀ ਸ਼ਾਮਲ ਹਨ ਜੋ ਭੋਲੇ-ਭਾਲੇ ਲੋਕਾਂ ਦਾ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬਾਹਰਲੀਆਂ ਸਟੇਟਾਂ ਤੇ ਜ਼ਿਲਿਆਂ ਤੋਂ ਲਿਆ ਕੇ ਨਕਲੀ ਵਿਆਹ ਕਰਵਾ ਕੇ ਲੜਕੇ ਵਾਲਿਆਂ ਕੋਲੋਂ ਮੋਟੇ ਪੈਸੇ ਹੜਪਦੇ ਸਨ ਤੇ ਲੜਕੀ ਨੂੰ ਵਿਆਹ ਲਈ ਦਿਖਾਉਣ ਗਇਆਂ ਦਾ ਹੀ ਵਿਆਹ ਕਰਵਾ ਦਿੰਦੇ ਸਨ। ਹੋਰ ਪੜ੍ਹੋ:ਇਹ ਦੋਵੇਂ ਵਿਅਕਤੀ ਕਰਦੇ ਸੀ ਅਜਿਹੇ ਕੰਮ ,ਅੱਜ ਜੇਲ੍ਹ ‘ਚ ਮਨਾਉਣਗੇ ਦੀਵਾਲੀ ਜਦਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਲੜਕੀ ਨੂੰ ਕਿਸੇ ਨਾ ਕਿਸੇ ਬਹਾਨੇ ਘਰੋ ਭਜਾ ਕੇ ਲੈ ਜਾਂਦੇ ਸਨ ਤੇ ਲੜਕੇ 'ਤੇ ਰੇਪ ਜਾਂ ਤਲਾਕ ਦਾ ਪਰਚਾ ਦਰਜ਼ ਕਰਵਾਉਣ ਦੀ ਧਮਕੀ ਦੇ ਕੇ ਹੋਰ ਪੈਸੇ ਹੜੱਪ ਕੇ ਲੜਕੀ ਤੇ ਲੜਕੇ ਦਾ ਪੰਚਾਇਤੀ ਰਾਜੀਨਾਮਾ ਕਰਵਾ ਦਿੰਦੇ ਸਨ, ਫਿਰ ਉਸੇ ਪ੍ਰਕਾਰ ਅੱਗਿਓ ਹੋਰ ਕਿਸੇ ਲੜਕੇ ਨੂੰ ਵਿਆਹ ਲਈ ਸ਼ਿਕਾਰ ਬਣਾਉਂਦੇ ਸਨ। [caption id="attachment_274695" align="aligncenter" width="300"]fth ਫਤਿਹਗੜ੍ਹ ਸਾਹਿਬ ਪੁਲਿਸ ਨੇ ਨਕਲੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼[/caption] ਫਿਲਹਾਲ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਨੇ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਹੋਰ ਵਿਅਕਤੀਆਂ ਦੀ ਭਾਲ ਅਜੇ ਜਾਰੀ ਹੈ। -PTC News


Top News view more...

Latest News view more...