Sat, Apr 27, 2024
Whatsapp

ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ

Written by  Shanker Badra -- September 14th 2021 01:54 PM
ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ

ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ

ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਭਿਆਨਕ ਅੱਗ ਲੱਗ ਗਈ ਹੈ। ਇੱਥੇ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ, ਜਦੋਂ ਕਿ ਇੱਕ ਔਰਤ ਗੰਭੀਰ ਜ਼ਖਮੀ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੀ ਪੁਸ਼ਟੀ ਚੰਬਾ ਪੁਲਸ ਕੰਟਰੋਲ ਰੂਮ ਨੇ ਕੀਤੀ ਹੈ। [caption id="attachment_533119" align="aligncenter" width="300"] ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ[/caption] ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਚੰਬਾ ਦੇ ਤੇਸਾ ਸਬ-ਡਵੀਜ਼ਨ ਅਧੀਨ ਪੈਂਦੇ ਜੁੰਗਰਾ ਦੇ ਕਰਤੋਸ਼ ਪਿੰਡ ਵਿਖੇ ਵਾਪਰੀ ਹੈ। ਇੱਥੇ ਅੱਧੀ ਰਾਤ ਨੂੰ ਕਰੀਬ 2.30 ਵਜੇ ਘਰ ਵਿਚ ਅਚਾਨਕ ਅੱਗ ਲੱਗ ਗਈ। ਇਸ ਭਿਆਨਕ ਅੱਗ ਵਿਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ ਪਿਤਾ ਤੋਂ ਇਲਾਵਾ ਤਿੰਨ ਬੱਚੇ ਸ਼ਾਮਲ ਹਨ। ਬੱਚਿਆਂ ਦੀ ਉਮਰ ਡੇਢ ਸਾਲ, ਚਾਰ ਅਤੇ ਛੇ ਸਾਲ ਸੀ। [caption id="attachment_533120" align="aligncenter" width="300"] ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ[/caption] ਇਸ ਘਟਨਾ ਵਿਚ ਮੁਹੰਮਦ ਰਫੀ (26 ਸਾਲ), ਉਸਦੇ ਬੱਚੇ ਜੈਤੂਨ (06), ਸਮੀਰ (04) ਅਤੇ ਜੁਲੇਖਾ (02) ਦੀ ਸੜਨ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਮੁਹੰਮਦ ਰਫੀ ਦੀ ਪਤਨੀ ਥੁਨਾ ਜ਼ਖਮੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...