ਸ਼ਰਾਬੀ ਪਿਤਾ ਦਾ ਸ਼ਰਮਨਾਕ ਕਾਰਾ, ਲੋਹੇ ਦੀ ਜ਼ੰਜੀਰ ਨਾਲ ਬੰਨ ਕੇ ਪੁੱਤ ਦੀ ਕੀਤੀ ਕੁੱਟਮਾਰ !

ਸ਼ਰਾਬੀ ਪਿਤਾ ਦਾ ਸ਼ਰਮਨਾਕ ਕਾਰਾ, ਲੋਹੇ ਦੀ ਜ਼ੰਜੀਰ ਨਾਲ ਬੰਨ ਕੇ ਪੁੱਤ ਦੀ ਕੀਤੀ ਕੁੱਟਮਾਰ !,ਜੀਂਦ: ਹਰਿਆਣਾ ‘ਚ ਜੀਂਦ ਇਲਾਕੇ ਦੇ ਇਕ ਪਿੰਡ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸ਼ਰਾਬੀ ਪਿਤਾ ਨੇ ਲੋਹੇ ਦੀ ਜ਼ੰਜੀਰ ਨਾਲ ਬੰਨ ਕੇ ਲਗਾਤਾਰ ਦੋ ਦਿਨਾਂ ਤੱਕ ਕੁੱਟ ਮਾਰ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਪੀੜ੍ਹਤ 16 ਸਾਲਾਂ ਬੱਚੇ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਸ਼ਰਾਬ ਪੀਣ ਦੀ ਆਦੀ ਹੈ। ਜਦੋਂ ਉਸ 2-3 ਸਾਲ ਦਾ ਸੀ ਤਾਂ ਉਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਸੀ ਅਤੇ ਉਹ ਕੈਥਲ ਜ਼ਿਲੇ ਦੇ ਪਿੰਡ ਨੰਦਕਰਣ ਮਾਜਰਾ ‘ਚ ਆਪਣੀ ਭੂਆ ਦੇ ਕੋਲ ਰਹਿੰਦਾ ਸੀ। ਪਿਛਲੇ 6 ਮਹੀਨਿਆਂ ਤੋਂ ਉਸ ਦਾ ਪਿਤਾ ਸ਼ਰਾਬ ਪੀ ਕੇ ਕੁੱਟ ਮਾਰ ਕਰਦਾ ਸੀ।

ਹੋਰ ਪੜ੍ਹੋ:ਕਾਂਗਰਸੀ ਮਹਿਲਾ ਆਗੂ ਦੇ ਇਕਲੌਤੇ ਪੁੱਤ ਨੇ ਨਸ਼ੇ ਦੀ ਤੋੜ ‘ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਬੁੱਧਵਾਰ ਜਦੋਂ ਉਸ ਦਾ ਪਿਤਾ ਘਰੋਂ ਬਾਹਰ ਗਿਆ ਹੋਇਆ ਸੀ ਤਾਂ ਪੀੜਤ ਬੱਚਾ ਬੈੱਡ ਤੋੜ ਕੇ ਬਾਹਰ ਨਿਕਲਿਆ ਅਤੇ ਗੁਆਂਢੀਆਂ ਦੀ ਮਦਦ ਨਾਲ ਚਾਈਲਡ ਹੈਲਪ ਨੰਬਰ ‘ਤੇ ਜਾਣਕਾਰੀ ਦਿੱਤੀ ਗਈ।

ਇਸ ਤੋਂ ਬਾਅਦ ਪੀੜ੍ਹਤ ਬੱਚੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਬੱਚੇ ਦੇ ਦਿੱਤੇ ਬਿਆਨ ਦੇ ਆਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ‘ਚ ਜੁਟ ਗਈ।

-PTC News