ਕਲਯੁਗੀ ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਦਾ ਕੀਤਾ ਕਤਲ, ਮਾਂ ਨੇ ਮ੍ਰਿਤਕ ਧੀ ਨੂੰ ਭੇਟ ਕੀਤੀ ਅਗਨੀ

father kills 6-month-old Daughter, mother performs Cremation of her

ਕਲਯੁਗੀ ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਦਾ ਕੀਤਾ ਕਤਲ, ਮਾਂ ਨੇ ਮ੍ਰਿਤਕ ਧੀ ਨੂੰ ਭੇਟ ਕੀਤੀ ਅਗਨੀ: ਭਗਤਾ ਭਾਈਕਾ : ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਆਦਮਪੁਰਾ ਵਿਖੇ ਬੀਤੇ ਦਿਨੀਂ ਇਕ ਕਲਯੁਗੀ ਪਿਓ ਨੇ ਆਪਣੀ 6 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕੰਧ ‘ਚ ਮਾਰ ਕੇ ਮਾਰ ਮੁਕਾਇਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਨੇ ਕਲਯੁੱਗੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

father kills 6-month-old Daughter, mother performs Cremation of her
ਕਲਯੁਗੀ ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਦਾ ਕੀਤਾ ਕਤਲ, ਮਾਂ ਨੇ ਮ੍ਰਿਤਕ ਧੀ ਨੂੰ ਭੇਟ ਕੀਤੀ ਅਗਨੀ

ਉਥੇ ਵੀਰਵਾਰ ਨੂੰ ਸਵੇਰੇ ਮ੍ਰਿਤਕ ਬੱਚੀ ਦਾ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਬੱਚੀ ਦੀ ਮਾਂ ਜਸਵਿੰਦਰ ਕੌਰ ਨੇ ਉਸ ਨੂੰ ਅਗਨੀ ਭੇਟ ਕੀਤੀ ਹੈ। ਇਸ ਦੌਰਾਨ ਬੱਚੀ ਦੇ ਸਸਕਾਰ ਮੌਕੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ ਹੈ।

father kills 6-month-old Daughter, mother performs Cremation of her
ਕਲਯੁਗੀ ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਦਾ ਕੀਤਾ ਕਤਲ, ਮਾਂ ਨੇ ਮ੍ਰਿਤਕ ਧੀ ਨੂੰ ਭੇਟ ਕੀਤੀ ਅਗਨੀ

ਜਾਣਕਾਰੀ ਅਨੁਸਾਰ ਪਿਛਲੇ ਮੰਗਲਵਾਰ ਕਰੀਬ 11 ਕੁ ਵਜੇ ਜਗਦੀਸ਼ ਸਿੰਘ ਆਪਣੀ ਦਵਾਈ ਲੈ ਰਿਹਾ ਸੀ। ਉਸ ਨੇ ਆਪਣੀ ਸੁੱਤੀ ਪਈ ਕਰੀਬ 5-6 ਮਹੀਨੇ ਦੀ ਬੱਚੀ ਨੂੰ ਚੁੱਕ ਲਿਆ ਅਤੇ ਆਪਣੀ ਹੀ ਕੋਠੀ ਵਿਚ ਬਣੇ ਪਿੱਲਰ ਨਾਲ ਪਟਕਾ ਕੇ ਮਾਰਿਆ ,ਇਸ ਦੌਰਾਨ ਮਾਸੂਮ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

father kills 6-month-old Daughter, mother performs Cremation of her
ਕਲਯੁਗੀ ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਦਾ ਕੀਤਾ ਕਤਲ, ਮਾਂ ਨੇ ਮ੍ਰਿਤਕ ਧੀ ਨੂੰ ਭੇਟ ਕੀਤੀ ਅਗਨੀ

ਦੱਸਿਆ ਜਾਂਦਾ ਹੈ ਕਿ  ਜਗਦੀਸ਼ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਆਦਮਪੁਰਾ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਹੈ। ਜੋ ਕਿ ਘਟਨਾ ਵਾਲੇ ਦਿਨ ਬਠਿੰਡਾ ਤੋਂ ਦਿਮਾਗ਼ ਦੀ ਦਵਾਈ ਵੀ ਲੈ ਕੇ ਆਇਆ ਸੀ। ਇਸ ਘਟਨਾ ਦੌਰਾਨ ਲੜਕੀ ਦੇ ਪਿਤਾ ਨੇ ਜ਼ਖਮੀ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੀ ਆਪਣੀ ਹੀ ਪਤਨੀ ਅਤੇ ਸਹੁਰੇ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਹੈ।

-PTCNews