ਮੁੱਖ ਖਬਰਾਂ

ਫਾਜ਼ਿਲਕਾ : ਕਿਸਾਨਾਂ ਨੇ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕੀਤਾ ਘਿਰਾਓ

By Shanker Badra -- August 31, 2021 7:23 pm

ਫਾਜ਼ਿਲਕਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਹੈ।

ਫਾਜ਼ਿਲਕਾ : ਕਿਸਾਨਾਂ ਨੇ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕੀਤਾ ਘਿਰਾਓ

ਸੁਰਜੀਤ ਕੁਮਾਰ ਜਿਆਣੀ ਦਾ ਮੰਡੀ ਲਾਧੂਕਾ ਦੇ ਸ਼ਗਨ ਪੈਲੇਸ ਪਹੁੰਚਣ 'ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਪੈਲੇਸ ਦਾ ਘਿਰਾਓ ਕੀਤਾ ਗਿਆ ਅਤੇ ਭਾਜਪਾ ਦੇ ਸਾਬਕਾ ਮੰਤਰੀ ਨੂੰ ਲੰਬੇ ਸਮੇਂ ਤੱਕ ਪੈਲੇਸ 'ਚ ਨਜ਼ਰਬੰਦ ਰਹਿਣਾ ਪਿਆ ਹੈ। ਇਸ ਦੌਰਾਨ ਭਾਰੀ ਮੁਸ਼ੱਕਤ ਮਗਰੋਂ ਪੁਲੀਸ ਨੇ ਜਿਆਣੀ ਨੂੰ ਮੌਕੇ ਤੋਂ ਕੱਢਿਆ।

ਫਾਜ਼ਿਲਕਾ : ਕਿਸਾਨਾਂ ਨੇ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕੀਤਾ ਘਿਰਾਓ

ਇਸ ਦੌਰਾਨ ਕਿਸਾਨਾਂ ਨੇ ਸੁਰਜੀਤ ਕੁਮਾਰ ਜਿਆਣੀ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਉਸ ਤੋਂ ਬਾਅਦ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਮੌਕੇ 'ਤੇ ਪੁੱਜੇ ਤੇ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਲੈ ਕੇ ਫ਼ਾਜ਼ਿਲਕਾ ਵੱਲ ਨੂੰ ਰਵਾਨਾ ਹੋ ਗਏ ਹਨ।

ਫਾਜ਼ਿਲਕਾ : ਕਿਸਾਨਾਂ ਨੇ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕੀਤਾ ਘਿਰਾਓ

ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਮਗਰੋਂ ਪੰਜਾਬ ਭਰ 'ਚ ਭਾਜਪਾ ਆਗੂਆਂ ਦਾ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਜਿੱਥੇ ਵੀ ਜਾਂਦੇ ਹਨ ਤਾਂ ਕਿਸਾਨ ਝੰਡੇ ਲੈ ਕੇ ਪਹੁੰਚ ਜਾਂਦੇ ਹਨ ਅਤੇ ਭਾਜਪਾ ਆਗੂਆਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਹਨ।
-PTCNews

  • Share