ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

drug

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ,ਫਿਰੋਜ਼ਪੁਰ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ ਅਤੇ ਮੋਗਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਜੁਆਇੰਟ ਆਪ੍ਰੇਸ਼ਨ ਦੌਰਾਨ 2 ਪੈਕੇਟ ਹੋਰੈਇਨ ਬਰਾਮਦ ਕੀਤੀ।

drug ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬੀ.ਐੱਸ.ਐੱਫ ਦੀ 29 ਬਟਾਲੀਅਨ ਅਤੇ ਮੋਗਾ ਪੁਲਿਸ ਨੇ ਬੀ.ਓ. ਪੀ ਜਗਦੀਸ਼ ਦੇ ਏਰੀਆ ‘ਚ ਜੁਆਇੰਟ ਆਪ੍ਰੇਸ਼ਨ ਚਲਾਉਂਦੇ ਸਪੈਸ਼ਲ ਸਰਚ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: 120 ਔਰਤਾਂ ਨਾਲ ਬਲਾਤਕਾਰ ਕਰਨ ਵਾਲਾ ਤਾਂਤਰਿਕ ਪੁਲਿਸ ਅੜਿੱਕੇ ,ਵੀਡੀੳ ਬਣਾ ਕੇ ਕਰਦਾ ਸੀ ਬਲੈਕਮੇਲ

drugਸਰਚ ਦੌਰਾਨ ਬੀ.ਐੱਸ.ਐੱਫ ਅਤੇ ਮੋਗਾ ਦੀ ਪੁਲਿਸ ਨੂੰ ਬੀ.ਓ.ਪੀ. 193/6-7 ਦੇ ਵਿਚਕਾਰ ਜਗੀਰ ਸਿੰਘ ਦੇ ਖੇਤਾਂ ‘ਚ ਪਈ ਲੋਹੇ ਦੀ 2 ਫੁੱਟ ਦੀ ਪਾਈਪ ‘ਚੋਂ 2 ਹੈਰੋਇਨ ਦੇ ਪੈਕੇਟ ਮਿਲੇ।ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੀਬ 5 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ।

-PTC News