ਫ਼ਿਲਮ ‘ਪੀਹੂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ , ਦੋ ਸਾਲਾ ਬੱਚੀ ਨੇ ਕੀਤੀ ਕਮਾਲ ਦੀ ਅਦਾਕਾਰੀ

Film Pihu meet GREAT response two year Miner girl Wonderful acting

ਫ਼ਿਲਮ ‘ਪੀਹੂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ , ਦੋ ਸਾਲਾ ਬੱਚੀ ਨੇ ਕੀਤੀ ਕਮਾਲ ਦੀ ਅਦਾਕਾਰੀ:ਮੁੰਬਈ: ਡਾਇਰੈਕਟਰ ਵਿਨੋਦ ਕਾਪੜੀ ਦੀ ਫ਼ਿਲਮ ‘ਪੀਹੂ’ 16 ਨਵੰਬਰ ਦਿਨ ਸ਼ੁੱਕਰਵਾਰ ਨੂੰ ਰਿਲੀਜ਼ ਹੋ ਚੁੱਕੀ ਹੈ।ਇਸ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਸਾਰਿਆਂ ਨੂੰ ਬਹੁਤ ਪਸੰਦ ਆ ਰਹੀ ਹੈ।ਜਾਣਕਾਰੀ ਅਨੁਸਾਰ ਇਸ ਫਿਲਮ ਨੇ ਆਪਣੇ ਪਹਿਲੇ ਦਿਨ 45 ਲੱਖ ਦੀ ਕਮਾਈ ਕੀਤੀ ਹੈ।ਹਫਤੇ ਦੇ ਅਖੀਰ ਵਿਚ ਫਿਲਮ ਦੀ ਕਮਾਈ ਹੋਰ ਵਧ ਸਕਦੀ ਹੈ।Film Pihu meet GREAT response two year Miner girl Wonderful actingਇਸ ਫ਼ਿਲਮ ਵਿੱਚ ਮੁੱਖ ਰੋਲ ਦੋ ਸਾਲ ਦੀ ਬੱਚੀ ਪੀਹੂ ਨਿਭਾਅ ਰਹੀ ਹੈ।ਕਹਾਣੀ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਹੈ ਜਿੱਥੇ ਬਹੁ ਮੰਜ਼ਲਾ ਇਮਾਰਤ ਦੇ ਫ਼ਲੈਟ ਵਿੱਚ ਉਹ ਬੱਚੀ ਆਪਣੇ ਮਾਂ-ਬਾਪ ਨਾਲ ਰਹਿ ਰਹੀ ਹੈ। ਖ਼ਾਸ ਤੌਰ ‘ਤੇ ਇਸ ਫ਼ਿਲਮ ਵਿੱਚ ਵਿਨੋਦ ਕਾਪੜੀ ਨੇ ਦੋ ਸਾਲ ਦੀ ਬੱਚੀ ਰਾਹੀਂ ਵੱਡੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ।Film Pihu meet GREAT response two year Miner girl Wonderful actingਦੱਸ ਦਈਏ ਕਿ ਸਾਲ 2017 ਵਿੱਚ ‘ਪੀਹੂ’ ਅੰਤਰ ਰਾਸ਼ਟਰੀ ਫ਼ਿਲਮ ਮਹਾਂਉਤਸਵ (ਆਈਐਫਐਫਆਈ) ਵਿੱਚ ਔਪਨਿੰਗ ਫ਼ਿਲਮ ਦੇ ਤੌਰ ‘ਤੇ ਚੁਣੀ ਗਈ ਸੀ।ਫ਼ਿਲਮ ਇਸ ਲਈ ਖ਼ਾਸ ਹੈ, ਕਿਉਂਕਿ ਇਸ ਵਿੱਚ ਇੱਕ ਕਿਰਦਾਰ ਹੈ, ਉਹ ਵੀ ਸਿਰਫ਼ ਦੋ ਸਾਲ ਦੀ ਬੱਚੀ। ਆਈਐਫਐਫਆਈ ਵਿੱਚ ਚੁਣੇ ਜਾਣ ਕਾਰਨ ਪਹਿਲਾਂ ਫ਼ਿਲਮ ‘ਪੀਹੂ’ ਦੁਨਿਆਭਰ ਦੇ ਕਈ ਨਾਮੀ ਫ਼ਿਲਮ ਫੇਸਟੀਵਲ ‘ਪਾਮ ਸਪ੍ਰਿੰਗਸ’ ਅਤੇ ਗੋਆ ‘ਫ਼ਿਲਮ ਫੇਸਟੀਵਲ’ ਆਦਿ ਵਿਖੇ ਵੀ ਆਪਣਾ ਜਲਵਾ ਦਿਖਾ ਚੁੱਕੀ ਹੈ।Film Pihu meet GREAT response two year Miner girl Wonderful actingਦੱਸਣਯੋਗ ਹੈ ਕਿ ਇਹ ਫ਼ਿਲਮ ਸੱਚੀ ਘਟਨਾ ‘ਤੇ ਆਧਾਰਤ ਹੈ।ਇਸ ਫ਼ਿਲਮ ਵਿੱਚ ਅਜੇ ਤੱਕ ਮੁੱਖ ਰੋਲ ਬੱਚੀ ਦਾ ਇਹ ਵਿਖਾਇਆ ਗਿਆ ਹੈ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਵਿਨੋਦ ਦੀ ਪਿਛਲੀ ਫ਼ਿਲਮ ‘ਮਿਸ ਟਨਕਪੁਰ ਹਾਜ਼ਰ ਹੋ’ ਵੀ ਇੱਕ ਸੱਚੀ ਘਟਨਾ ‘ਤੇ ਆਧਾਰਤ ਫ਼ਿਲਮ ਸੀ ਅਤੇ ਉਸ ਫ਼ਿਲਮ ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।
-PTCNews