ਅਮੀਰਜਾਦੀ ਕੁੜੀ ਦੀ ਸ਼ਰੇਆਮ ਗੁੰਡਾਗਰਦੀ, ਲੜਕੀ ਨੇ ਸੜਕ ਦੇ ਵਿਚਕਾਰ ਕੈਬ ਡਰਾਈਵਰ ਨੂੰ ਮਾਰੇ ਥੱਪੜ

By Shanker Badra - August 03, 2021 9:08 am

ਲਖਨਊ : ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਲਖਨਊ ਦੇ ਵੀਡੀਓ 'ਤੇ ਹੁਣ ਪੁਲਿਸ ਹਰਕਤ 'ਚ ਆ ਗਈ ਹੈ। ਪੁਲਿਸ ਨੇ ਹੁਣ ਕੈਬ ਡਰਾਈਵਰ ਦੀ ਕੁੱਟਮਾਰ ਕਰਨ ਵਾਲੀ ਲੜਕੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦਰਅਸਲ, ਲੜਕੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਲੜਕੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਟਵਿੱਟਰ ਉੱਤੇ ਇੱਕ ਹੈਸ਼ਟੈਗ ਟ੍ਰੈਂਡ ਕਰ ਰਿਹਾ ਸੀ।

ਅਮੀਰਜਾਦੀ ਕੁੜੀ ਦੀ ਸ਼ਰੇਆਮ ਗੁੰਡਾਗਰਦੀ, ਲੜਕੀ ਨੇ ਸੜਕ ਦੇ ਵਿਚਕਾਰ ਕੈਬ ਡਰਾਈਵਰ ਨੂੰ ਮਾਰੇ ਥੱਪੜ

ਪੜ੍ਹੋ ਹੋਰ ਖ਼ਬਰਾਂ : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਇਹ ਮਾਮਲਾ ਲਖਨਊ ਦੇ ਕ੍ਰਿਸ਼ਨਾ ਨਗਰ ਅਵਧ ਚੌਰਾਹੇ ਦਾ ਹੈ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਉਸ ਵਾਇਰਲ ਵੀਡੀਓ ਵਿੱਚ ਇੱਕ ਲੜਕੀ ਇੱਕ ਨੌਜਵਾਨ ਨੂੰ ਕੁੱਟਦੀ ਵੇਖੀ ਜਾ ਸਕਦੀ ਹੈ। ਕੁੱਟਮਾਰ ਕਰਨ ਵਾਲਾ ਆਦਮੀ ਓਲਾ ਕੈਬ ਡਰਾਈਵਰ ਹੈ।

ਅਮੀਰਜਾਦੀ ਕੁੜੀ ਦੀ ਸ਼ਰੇਆਮ ਗੁੰਡਾਗਰਦੀ, ਲੜਕੀ ਨੇ ਸੜਕ ਦੇ ਵਿਚਕਾਰ ਕੈਬ ਡਰਾਈਵਰ ਨੂੰ ਮਾਰੇ ਥੱਪੜ

ਲੜਕੀ ਛਾਲ ਮਾਰਦੀ ਅਤੇ ਉਸ ਡਰਾਈਵਰ ਨੂੰ ਇੱਕ ਤੋਂ ਬਾਅਦ ਇੱਕ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਉਸ ਵੀਡੀਓ ਵਿੱਚ ਇੱਕ ਟ੍ਰੈਫਿਕ ਪੁਲਿਸ ਵਾਲਾ ਵੀ ਦਿਖਾਈ ਦੇ ਰਿਹਾ ਹੈ। ਉਹ ਲੜਕੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਫਿਰ ਅਚਾਨਕ ਉਹ ਉੱਥੋਂ ਚਲਾ ਜਾਂਦਾ ਹੈ। ਆਲੇ ਦੁਆਲੇ ਖੜ੍ਹੇ ਲੋਕ ਵੀ ਲੜਕੀ ਨੂੰ ਰੋਕਦੇ ਹਨ ਪਰ ਉਹ ਕਿਸੇ ਦੀ ਨਹੀਂ ਸੁਣਦੀ।

ਅਮੀਰਜਾਦੀ ਕੁੜੀ ਦੀ ਸ਼ਰੇਆਮ ਗੁੰਡਾਗਰਦੀ, ਲੜਕੀ ਨੇ ਸੜਕ ਦੇ ਵਿਚਕਾਰ ਕੈਬ ਡਰਾਈਵਰ ਨੂੰ ਮਾਰੇ ਥੱਪੜ

ਹੁਣ ਉਸੇ ਘਟਨਾ ਦਾ ਇੱਕ ਨਵਾਂ ਵੀਡੀਓ ਸੋਮਵਾਰ ਨੂੰ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਜਿਸ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਲੜਕੀ ਸਾਹਮਣੇ ਤੋਂ ਸੜਕ ਤੇ ਆਉਂਦੀ ਹੈ ਅਤੇ ਓਲਾ ਕੈਬ ਡਰਾਈਵਰ ਦੇ ਕੋਲ ਜਾਂਦੀ ਹੈ ਅਤੇ ਉਸਦੇ ਨਾਲ ਕੁੱਟਮਾਰ ਕਰਨ ਲੱਗਦੀ ਹੈ।

ਅਮੀਰਜਾਦੀ ਕੁੜੀ ਦੀ ਸ਼ਰੇਆਮ ਗੁੰਡਾਗਰਦੀ, ਲੜਕੀ ਨੇ ਸੜਕ ਦੇ ਵਿਚਕਾਰ ਕੈਬ ਡਰਾਈਵਰ ਨੂੰ ਮਾਰੇ ਥੱਪੜ

ਪੜ੍ਹੋ ਹੋਰ ਖ਼ਬਰਾਂ : ਭਾਰਤ ਦੀਆਂ ਸ਼ੇਰਨੀ ਨੇ ਰਚਿਆ ਇਤਿਹਾਸ , ਆਸਟਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਹਾਕੀ ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਟੀਮ

ਹੁਣ ਇਸ ਨਵੇਂ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲਖਨਊ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਲੜਕੀ ਅਤੇ ਕੈਬ ਡਰਾਈਵਰ ਨੂੰ ਪੁਲਿਸ ਸਟੇਸ਼ਨ ਲਿਆਂਦਾ ਗਿਆ। ਤਿੰਨ ਹੋਰ ਮੁੰਡੇ ਵੀ ਉੱਥੇ ਲਿਆਂਦੇ ਗਏ ਸਨ। ਬਾਅਦ ਵਿੱਚ ਲੜਕੀ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਪਰ ਹੁਣ ਇਸ ਮਾਮਲੇ ਵਿੱਚ ਸੋਮਵਾਰ ਨੂੰ ਲੜਕੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦੇ ਖਿਲਾਫ ਆਈਪੀਸੀ ਦੀ ਧਾਰਾ 394 ਅਤੇ 427 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

-PTCNews

adv-img
adv-img