ਮੁੱਖ ਖਬਰਾਂ

ਅੰਮ੍ਰਿਤਸਰ 'ਚ ਤਿੰਨ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

By Riya Bawa -- November 05, 2021 9:11 am -- Updated:Feb 15, 2021

ਅੰਮ੍ਰਿਤਸਰ: ਇਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਦੂਜੇ ਪਾਸੇ ਅੰਮ੍ਰਿਤਸਰ ਪੁਤਲੀ ਘਰ ਮਾਰਕੀਟ ਵਿੱਚ ਤਿੰਨ ਕੱਪੜੇ ਦੀਆਂ ਦੁਕਾਨਾਂ ਉੱਤੇ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਏਨੀ ਕੁ ਭਿਆਨਕ ਸੀ ਕਿ ਦੁਕਾਨਾਂ ਦੀਆਂ ਤਿੰਨੇ ਮੰਜ਼ਿਲਾਂ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਦੁਕਾਨਾਂ ਦੇ ਵਿਚ ਪਿਆ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ।

ਮੌਕੇ  ਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਪਹੁੰਚ ਕੇ ਦੁਕਾਨਾਂ ਦੇ ਸ਼ਟਰ ਤੋਡ਼ ਕੇ ਅੱਗ ਤੇ ਕਾਬੂ ਪਾਇਆ । ਉਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਅਤੇ ਬੜੀ ਮੁਸ਼ਕਲ ਦੇ ਨਾਲ ਕਰੀਬ ਤੀਹ ਮਿੰਟ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 10 ਗੱਡੀਆਂ ਪਾਣੀ ਲਗਾ ਤੇ ਅੱਗ ਤੇ ਕਾਬੂ ਪਾਇਆ ਗਿਆ।

ਦਮਕਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਚੱਲ ਸਕਿਆ ਲੇਕਿਨ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ ਤੇ ਦੁਕਾਨਾਂ ਦੇ ਅੰਦਰ ਪਿਆ ਸਾਮਾਨ ਵੀ ਸੜ ਕੇ ਸਵਾਹ ਹੋ ਗਿਆ।

-PTC News