ਕੋਰੋਨਾ ਵੈਕਸੀਨ ਬਣਾਉਣ ਵਾਲੀ ਸੀਰਮ ਇੰਸਟੀਚਿਊਟ ‘ਚ ਲੱਗੀ ਭਿਆਨਕ ਅੱਗ

Fire breaks out at Serum Institute of India plant in Pune; details inside

ਮਹਾਰਾਸ਼ਟਰ- ਪੁਣੇ ‘ਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮਿਨਲ-1 ਗੇਟ ‘ਤੇ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਹਾਲੇ ਸਾਫ਼ ਨਹੀਂ ਹੋ ਸਕਿਆ ਹੈ। ਮੌਕੇ ‘ਤੇ ਅੱਗ ਬੁਝਾਊ 8 ਗੱਡੀਆਂ ਮੌਜੂਦ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਇਹੀ ਇੰਸਟੀਚਿਊਟ ਹੀ ਕੋਰੋਨਾ ਵੈਕਸੀਨ ‘ਕੋਵਿਸ਼ੀਲਡ’ ਬਣਾ ਰਹੀ ਹੈ।Image

ਜਿਸ ਦੀ ਸਪਲਾਈ ਭਾਰਤ ਸਮੇਤ ਕਈ ਦੇਸ਼ਾਂ ‘ਚ ਕੀਤੀ ਜਾ ਰਹੀ ਹੈ। ਪੁਣੇ ‘ਚ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਟਰਮੀਨਲ ਗੇਟ 1 ਦੇ ਅੰਦਰ ਸੇਜ਼ 3 ਇਮਾਰਤ ਦੀ ਚੌਥੀ ਅਤੇ ਪੰਜਵੀਂ ਮੰਜ਼ਿਲ ‘ਤੇ ਅੱਗ ਦਾ ਕਹਿਰ ਜਾਰੀ ਹੈ। ਉਥੇ ਹੀ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਇਹ ਟੀਕੇ ਦੇ ਉਤਪਾਦ ਨੂੰ ਪ੍ਰਭਾਵਿਤ ਨਹੀਂ ਕਰੇਗਾ।

 

ਦੱਸਿਆ ਜਾ ਰਿਹਾ ਹੈ ਕਿ ਪੁਣੇ ਦੇ ਮੰਜ਼ਰੀ ‘ਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਵੇਂ ਪਲਾਂਟ ‘ਚ ਅੱਗ ਲੱਗੀ ਹੈ। ਪਿਛਲੇ ਸਾਲ ਹੀ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਪਲਾਂਟ ਦਾ ਉਦਘਾਟਨ ਕੀਤਾ ਸੀ ਪਰ ਹਾਲੇ ਇਸ ਪਲਾਂਟ ‘ਚ ਵੈਕਸੀਨ ਦਾ ਉਤਪਾਦਨ ਸ਼ੁਰੂ ਨਹੀਂ ਹੋ ਸਕਿਆ ਹੈ।

ਅੱਗ ਬੁਝਾਉਣ ਲਈ 10 ਦੇ ਕਰੀਬ ਅੱਗ ਬੁਝਾਉਣ ਵਾਲੇ ਟੈਂਡਰ ਮੌਕੇ ਤੇ ਪਹੁੰਚ ਗਏ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ।

Coronavirus: Oxford Vaccine Can Be 90% Effective; Serum Institute Is India Partner

ਐਸਆਈਆਈ ਕੋਵੀਸ਼ੀਲਡ ਨਾਮੀ ਐਂਟੀ-ਕੋਰੋਨਾਵਾਇਰਸ ਟੀਕਾ ਤਿਆਰ ਕਰ ਰਿਹਾ ਹੈ. ਇਹ ਟੀਕਾ ਆਕਸਫੋਰਡ ਯੂਨੀਵਰਸਿਟੀ ਅਤੇ pharmaceuticals company AstraZeneca ਦੁਆਰਾ ਵਿਕਸਤ ਕੀਤਾ ਗਿਆ ਹੈ. ਇਹ ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ ਹੈ. ਇਸ ਦੀ ਸਥਾਪਨਾ ਸਾਈਰਸ ਪੂਨਾਵਾਲਾ ਨੇ 1966 ਵਿੱਚ ਕੀਤੀ ਸੀ।