Mon, Apr 29, 2024
Whatsapp

NRI ਦੀ ਕੋਠੀ 'ਚ ਪਟਾਖਿਆਂ ਦਾ ਗੁਦਾਮ, CIA ਨੇ ਫੜੇ ਲੱਖਾਂ ਦੇ ਪਟਾਖੇ

Written by  Pardeep Singh -- September 25th 2022 04:49 PM
NRI ਦੀ ਕੋਠੀ 'ਚ ਪਟਾਖਿਆਂ ਦਾ ਗੁਦਾਮ,  CIA ਨੇ ਫੜੇ ਲੱਖਾਂ ਦੇ ਪਟਾਖੇ

NRI ਦੀ ਕੋਠੀ 'ਚ ਪਟਾਖਿਆਂ ਦਾ ਗੁਦਾਮ, CIA ਨੇ ਫੜੇ ਲੱਖਾਂ ਦੇ ਪਟਾਖੇ

ਗੁਰਦਾਸਪੁਰ: ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦਾ ਕਾਰੋਬਾਰ ਪੂਰੀ ਰਫਤਾਰ ਫੜ ਲੈਂਦਾ ਹੈ। ਸੀਜ਼ਨ ਦੌਰਾਨ ਪਟਾਕਿਆਂ ਦੀ ਕਾਲਾ ਬਾਜ਼ਾਰੀ ਵੀ ਕੀਤੀ ਜਾਂਦੀ ਹੈ। ਸੀਆਈਏ ਸਟਾਫ ਨੇ ਇੱਕ ਐਨ ਆਰ ਆਈ ਦੀ ਕੋਠੀ ਵਿੱਚ ਬਣਾਏ ਗਏ ਪਟਾਖਾ ਗੋਦਾਮ ਵਿੱਚੋਂ ਲੱਖਾਂ ਰੁਪਏ ਦੇ ਪਟਾਕੇ ਫੜੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਅਵਾਂਖਾ ਵਿੱਚ ਇੱਕ ਐਨ ਆਰ ਆਈ ਦੀ ਕੋਠੀ ਸ਼ਹਿਰ ਦੇ ਕਿਸੇ ਵੱਡੇ ਵਪਾਰੀ ਨੇ ਕਿਰਾਏ ਉੱਤੇ ਲਈ ਹੋਈ ਸੀ ਅਤੇ ਉਸ ਵਿਚ ਲੱਖਾਂ ਦੇ ਪਟਾਖੇ ਰੱਖੇ ਹੋਏ ਸਨ। ਸੀਆਈਏ ਸਟਾਫ਼ ਦੇ ਅਧਿਕਾਰੀ ਕਪਿਲ ਕੌਂਸਲ ਨੇ ਦੱਸਿਆ ਕਿ ਪਟਾਖਿਆਂ ਦੀ ਕੀਮਤ ਲੱਖਾਂ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ  ਮੇਜਰ ਸਿੰਘ ਅਤੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਪਟਾਖਿਆਂ ਦੇ ਗੋਦਾਮ ਵਿੱਚ ਇਕ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕੀਤੀ ਗਈ ਸੀ। ਹਾਲਾਂ ਕਿ ਬਾਹਰੋਂ ਕੋਠੀ ਬਿਲਕੁਲ ਰਿਹਾਇਸ਼ੀ ਜਿਹੀ ਜਾਪਦੀ ਸੀ ਪਰ ਜਦੋਂ ਪੁਲਿਸ ਪਾਰਟੀ ਨੇ ਅੰਦਰ ਜਾ ਕੇ ਦੇਖਿਆ ਤਾਂ ਬੈਡਰੂਮ ਅਤੇ ਲਗਭਗ ਸਾਰੇ ਕਮਰੇ ਪਟਾਖਿਆਂ ਨਾਲ ਭਰੇ ਹੋਏ ਸਨ। ਇਹ ਵੀ ਪੜ੍ਹੋ: BSF ਦੀ ਵੱਡੀ ਕਾਰਵਾਈ, ਹੈਰੋਇਨ ਦੀ ਵੱਡੀ ਖੇਪ ਕੀਤੀ ਬਰਾਮਦ -PTC News


Top News view more...

Latest News view more...