ਮੁੱਖ ਖਬਰਾਂ

ਅੰਮ੍ਰਿਤਸਰ ਹਵਾਈ ਅੱਡੇ 'ਤੇ ਦੋ ਮੁਸਾਫ਼ਰਾਂ ਕੋਲੋਂ 33 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

By Ravinder Singh -- September 04, 2022 4:02 pm

ਅੰਮ੍ਰਿਤਸਰ : ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਉਡਾਣ 'ਚ ਦੁਬਈ ਜਾ ਰਹੇ ਦੋ ਯਾਤਰੀਆਂ ਕੋਲੋਂ 32 ਲੱਖ 86 ਹਜ਼ਾਰ ਤੇ 500 ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ। ਸੀਆਈਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਕੁਝ ਸ਼ੱਕੀ ਪਾਏ ਜਾਣ ਤੋਂ ਬਾਅਦ ਦੋਵਾਂ ਯਾਤਰੀਆਂ ਨੂੰ ਕਸਟਮ ਵਿਭਾਗ ਦੇ ਹਵਾਈ ਅੱਡੇ 'ਤੇ ਤਾਇਨਾਤ ਏਅਰ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਅੰਮ੍ਰਿਤਸਰ ਹਵਾਈ ਅੱਡੇ 'ਤੇ ਦੋ ਮੁਸਾਫ਼ਰਾਂ ਕੋਲੋਂ 33 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਅਧਿਕਾਰੀਆਂ ਨੇ ਦੋਵੇਂ ਮੁਸਾਫ਼ਰਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸਾਮਾਨ ਦੀ ਤਲਾਸ਼ੀ ਦੌਰਾਨ ਦੋਵਾਂ ਦੇ ਕਬਜ਼ੇ ਵਿਚੋਂ 21-21 ਹਜ਼ਾਰ ਯੂਰੋ (ਇਟਲੀ) ਦੀ ਕਰੰਸੀ ਬਰਾਮਦ ਹੋਈ। ਹਵਾਈ ਅੱਡੇ ਉਪਰ ਤਾਇਨਾਤ ਸੀਆਈਐਸਐਫ ਦੇ ਅਧਿਕਾਰੀਆਂ ਨੇ ਦੋਨਾਂ ਯਾਤਰੀਆਂ ਕੋਲੋਂ 21000-21000 ਯੂਰੋ ਬਰਾਮਦ ਕੀਤੇ ਹਨ।

ਅੰਮ੍ਰਿਤਸਰ ਹਵਾਈ ਅੱਡੇ 'ਤੇ ਦੋ ਮੁਸਾਫ਼ਰਾਂ ਕੋਲੋਂ 33 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮੁਲਜ਼ਮਾਂ ਦੇ ਕਬਜ਼ੇ ਵਿਚੋਂ ਬਰਾਮਦ ਕੀਤੀ ਵਿਦੇਸ਼ੀ ਕਰੰਸੀ ਨੂੰ ਕਬਜ਼ੇ ’ਚ ਲੈ ਕੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮੁਲਜ਼ਮਾਂ ਖ਼ਿਲਾਫ਼ ਕਸਟਮ ਐਕਟ 1952 ਦੀ ਧਾਰਾ 110 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

ਇਹ ਵੀ ਪੜ੍ਹੋ : ਬਠਿੰਡਾ ਜ਼ਿਲ੍ਹੇ ਤੋਂ ਸਮਾਰਟ ਮੀਟਰ ਲਗਾਉਣ ਦੀ ਹੋਵੇਗੀ ਸ਼ੁਰੂਆਤ, ਪੱਤਰ ਜਾਰੀ

  • Share