Sat, Apr 27, 2024
Whatsapp

ਮੋਗਾ : ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

Written by  Shanker Badra -- September 02nd 2021 05:07 PM
ਮੋਗਾ : ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

ਮੋਗਾ : ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

ਮੋਗਾ : ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਬੀਜੇਪੀ ਦੇ ਕਿਸਾਨ ਮੋਰਚਾ ਤੋਂ ਅਸਤੀਫ਼ਾ ਦੇ ਚੁੱਕੇ ਤਰਲੋਚਨ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਦੋ ਵਾਰ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਦੋ ਵਾਰ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਪੰਜਾਬ ਭਾਜਪਾ ਦੇ ਕਿਸਾਨ ਸੈੱਲ ਇੰਚਾਰਜ ਵਰਗੇ ਅਹੁਦਿਆਂ 'ਤੇ ਰਹਿ ਕੇ ਕੰਮ ਕਰ ਚੁੱਕੇ ਹਨ। ਬੀਜੇਪੀ ਦੇ ਵੱਖ - ਵੱਖ ਅਹੁਦਿਆਂ 'ਤੇ ਰਹਿ ਕੇ 20 ਸਾਲ ਤੋਂ ਕੰਮ ਕਰਨ ਵਾਲੇ ਤਰਲੋਚਨ ਸਿੰਘ ਗਿੱਲ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਤਰਲੋਚਨ ਸਿੰਘ ਗਿੱਲ ਨੇ 11 ਮਹੀਨੇ ਪਹਿਲਾਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਗਿੱਲ ਨੇ ਦੱਸਿਆ ਕਿ ਉਹ ਮੋਗਾ ਬੀਜੇਪੀ ਦੇ ਦੋ ਵਾਰ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਬੀਜੇਪੀ ਕਿਸਾਨ ਮੋਰਚਾ ਪੰਜਾਬ ਦੇ ਪ੍ਰਭਾਰੀ ਵਰਗੇ ਅਹੁਦਿਆਂ 'ਤੇ ਰਹਿ ਕੇ ਕੰਮ ਕਰ ਚੁੱਕੇ ਹਨ। ਦੱਸ ਦੇਈਏ ਕਿ ਤਰਲੋਚਨ ਸਿੰਘ ਗਿੱਲ ਇੱਕ ਨਿਧੜਕ ਆਗੂ ਵਜੋਂ ਜਾਣ ਵਾਲੇ ਇਨਸਾਨ ਹਨ, ਜਿਨ੍ਹਾਂ ਦੀ ਮੋਗਾ ਇਲਾਕੇ ਵਿੱਚ ਵੱਖਰੀ ਪਹਿਚਾਣ ਹੈ। -PTCNews


Top News view more...

Latest News view more...