ਮੁੱਖ ਖਬਰਾਂ

ਬੁਲੰਦ ਹੌਂਸਲੇ ਨਾਲ ਧੁੰਦ ਨੂੰ ਚੀਰਦਾ ਹੋਇਆ 30 ਘੰਟੇ 'ਚ ਦਿੱਲੀ ਪਹੁੰਚੇਗਾ ਇਹ ਨੌਜਵਾਨ

By Shanker Badra -- December 30, 2020 4:43 pm

ਅੰਮ੍ਰਿਤਸਰ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 35ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਹੋਏ ਹਨ।  ਹੁਣ ਹਰ ਕੋਈ ਇਸ ਅੰਦੋਲਨ ‘ਚ ਹਿੱਸਾ ਬਣਾ ਚਾਹੁੰਦਾ ਹੈ।

Former Indian Army Subedar and athlete Gagandeep Singh for Delhi on a bicycle ਬੁਲੰਦ ਹੌਂਸਲੇ ਨਾਲ ਧੁੰਦ ਨੂੰ ਚੀਰਦਾ ਹੋਇਆ 30 ਘੰਟੇ 'ਚ ਦਿੱਲੀ ਪਹੁੰਚੇਗਾ ਇਹ ਨੌਜਵਾਨ

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਾਲੇ ਮੀਟਿੰਗ ਸ਼ੁਰੂ ,ਕੀ ਮੀਟਿੰਗ 'ਚ ਨਿਕਲੇਗਾ ਕੋਈ ਹੱਲ ?  

ਇਸ ਦੌਰਾਨਭਾਰਤੀ ਫੌਜ ਦਾ ਸਾਬਕਾ ਸੂਬੇਦਾਰ ਅਤੇ ਅਥਲੀਟ ਗਗਨਦੀਪ ਸਿੰਘ ਸਾਈਕਲ 'ਤੇ ਦਿੱਲੀ ਰਵਾਨਾ ਹੋਇਆ ਹੈ।ਇਹ ਨੌਜਵਾਨ ਬੁਲੰਦ ਹੌਂਸਲੇ ਨਾਲ ਧੁੰਦ ਨੂੰ ਚੀਰਦਾ ਹੋਇਆ 30 ਘੰਟੇ 'ਚ ਦਿੱਲੀਪਹੁੰਚੇਗਾ। ਦੇਸ਼ ਦੇ ਦੁਸ਼ਮਣਾਂ ਨਾਲ ਟੱਕਰ ਲੈਣ ਵਾਲੇ ਗਗਨ ਲਈ ਆਪਣੀ ਹਕੂਮਤ ਖਿਲਾਫ਼ ਸੰਘਰਸ਼ ਕਰਨਾ ਦੁਖਦਾਈ।

Former Indian Army Subedar and athlete Gagandeep Singh for Delhi on a bicycle ਬੁਲੰਦ ਹੌਂਸਲੇ ਨਾਲ ਧੁੰਦ ਨੂੰ ਚੀਰਦਾ ਹੋਇਆ 30 ਘੰਟੇ 'ਚ ਦਿੱਲੀ ਪਹੁੰਚੇਗਾ ਇਹ ਨੌਜਵਾਨ

ਇਸ ਮੌਕੇਭਾਰਤੀ ਫੌਜ ਦਾ ਸਾਬਕਾ ਸੂਬੇਦਾਰ ਅਤੇ ਅਥਲੀਟ ਗਗਨਦੀਪ ਸਿੰਘ ਨੇ ਨੌਜਵਾਨ ਨੂੰ ਅਪੀਲ ਕੀਤੀ ਹੈ ਕਿ ਸਾਰੇ ਨੌਜਵਾਨ 31 ਦਸੰਬਰ ਦਿੱਲੀ ਧਰਨੇ 'ਤੇ ਮਨਾਉਣ। ਉਸ ਨੇ ਕਿਹਾ ਕਿ ਨਵਾਂ ਸਾਲ 2021 ਕਿਸਾਨੀ ਜਿੱਤ ਦਾ ਸੁਨੇਹਾ ਲੈ ਕੇ ਆਵੇਗਾ।

Former Indian Army Subedar and athlete Gagandeep Singh for Delhi on a bicycle ਬੁਲੰਦ ਹੌਂਸਲੇ ਨਾਲ ਧੁੰਦ ਨੂੰ ਚੀਰਦਾ ਹੋਇਆ 30 ਘੰਟੇ 'ਚ ਦਿੱਲੀ ਪਹੁੰਚੇਗਾ ਇਹ ਨੌਜਵਾਨ

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਾਲੇ ਅੱਜ ਦਿੱਲੀ ਦੇ ਵਿਗਿਆਨ ਭਵਨ ਵਿੱਚ ਛੇਵੇਂ ਦੌਰ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ 40 ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਹਨ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ।
-PTCNews

  • Share