ਮੁੱਖ ਖਬਰਾਂ

ਸਾਬਕਾ ਮੁੱਖ ਮੰਤਰੀ PGI ਹਸਪਤਾਲ ਕਰਵਾਏ ਗਏ ਭਰਤੀ, ਚੈੱਕਅਪ ਤੋਂ ਬਾਅਦ ਮਿਲੀ ਛੁੱਟੀ

By Jagroop Kaur -- December 18, 2020 1:22 pm -- Updated:December 18, 2020 1:24 pm

ਸਿਆਸਤ ਦੇ ਬਾਬਾ ਬੋਹੜ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਪੀ. ਜੀ.ਆਈ. ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ 93 ਸਾਲਾ ਪ੍ਰਕਾਸ਼ ਸਿੰਘ ਬਾਦਲ ਨੂੰ ਰੂਟੀਨ ਚੈਕਅੱਪ ਦੇ ਚੱਲਦੇ ਪੀ. ਜੀ. ਆਈ. ’ਚ ਲਿਆਂਦਾ ਗਿਆ। ਮਿਲੀ ਜਾਣਕਾਰੀ ਮੁਤਾਬਕ ਡਾਕਟਰਾਂ ਵਲੋਂ ਸਰਾਦਰ ਬਾਦਲ ਦੇ ਵੱਖ-ਵੱਖ ਟੈਸਟ ਕੀਤੇ ਜਾ ਰਹੇ ਹਨ।

ਫਿਲਹਾਲ ਰਿਪੋਰਟਾਂ ਆਉਣ ਤੋਂ ਬਾਅਦ ਹੀ ਅਗਲੀ ਅਪਡੇਟ ਦਿੱਤੀ ਜਾਵੇਗੀ। ਉਂਝ ਡਾਕਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੋਂ ਛੁੱਟੀ ਦਿੱਤੀ ਗਈ ਹੈ |

 

  • Share