Fri, Apr 26, 2024
Whatsapp

ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ

Written by  Shanker Badra -- May 15th 2020 03:30 PM
ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ

ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ

ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ:ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ,ਸਾਬਕਾ ਲੋਕ ਸਭਾ ਮੈਂਬਰ ਵੀਰਵਾਰ ਦੇਰ ਰਾਤੀਂ ਸਦੀਵੀ ਵਿਛੋੜਾ ਦੇ ਗਏ ਸਨ। ਉਹਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। 88 ਸਾਲਾ ਗੁਰਦਾਸ ਸਿੰਘ ਬਾਦਲ ਨੇ ਵੀਰਵਾਰ ਦੇਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ ਹਨ। [caption id="attachment_406188" align="aligncenter" width="300"]Former SAD MP Gurdas Singh Badal cremated in village Badal ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ[/caption] ਉਨ੍ਹਾਂ ਦਾ ਅੱਜ ਪਿੰਡ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਅਰਥੀ ਨੂੰ ਮੋਢਾ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਭਤੀਜੇ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਹੈ। ਇਸ ਮੌਕੇ ਪੰਜਾਬ ਪੁਲਿਸ ਦੀ ਜਵਾਨਾਂ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਹੈ। ਇਸ ਦੌਰਾਨ ਮ੍ਰਿਤਕ ਦੇਹ ਨੂੰ ਅਗਨੀ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਭਤੀਜੇ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। [caption id="attachment_406187" align="aligncenter" width="300"]Former SAD MP Gurdas Singh Badal cremated in village Badal ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ[/caption] ਇਸ ਦੌਰਾਨ ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ 'ਤੇ ਸ.ਪ੍ਰਕਾਸ਼ ਸਿੰਘ ਬਾਦਲ ਦਾ ਛੋੋਟੇ ਭਰਾ ਪ੍ਰਤੀ ਬੇਅਥਾਹ ਪਿਆਰ ਵੇਖਣ ਨੂੰ ਮਿਲਿਆ ਹੈ। ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇਛੋਟੇ ਭਰਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਤਾਂ ਉਨ੍ਹਾਂ ਦੀ ਮ੍ਰਿਤਕ ਦੇਹ ਵਾਲੇ ਬਕਸੇ ਉੱਪਰ ਸਿਰ ਰੱਖ ਕੇ ਵਿਰਲਾਪ ਕਰਨ ਲੱਗੇ। ਸ.ਪ੍ਰਕਾਸ਼ ਸਿੰਘ ਬਾਦਲ ਨੇ ਗਿਲਾ ਕੀਤਾ ਕਿ ਉਹ ਤਾਂ ਆਖਰੀ ਵਾਰ ਦਾਸ ਜੀ ਨੂੰ ਵੇਖ ਨਾ ਸਕੇ। [caption id="attachment_406189" align="aligncenter" width="300"]Former SAD MP Gurdas Singh Badal cremated in village Badal ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ[/caption] ਇਸ ਮੌਕੇ ਉਨ੍ਹਾਂ ਆਖਿਆ ਕਿ ਲੋਕੋ ਦਾਸ ਜੀ ਵਰਗਾ ਭਰਾ ਦੁਨੀਆ ਵਿਚ ਨਹੀਂ ਹੋ ਸਕਦਾ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਬਰਾਂ ਨੇ ਵੱਡੇ ਬਾਦਲ ਨੂੰ ਦਿਲਾਸਾ ਦਿੰਦੇ ਸੰਭਾਲਿਆ ਹੈ।  ਇਸ ਮੌਕੇ ਵੱਖ-ਵੱਖ ਆਗੂ ਵੀ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਹਨ। [caption id="attachment_406186" align="aligncenter" width="300"]Former SAD MP Gurdas Singh Badal cremated in village Badal ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ, ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕ ਦੇਹ ਨੂੰ ਦਿੱਤੀ ਅਗਨੀ[/caption] ਦੱਸ ਦੇਈਏ ਕਿ ਸਾਲ 2012 ’ਚ ਸ੍ਰੀ ਗੁਰਦਾਸ ਬਾਦਲ ਨੇ ਆਪਣੇ ਸਕੇ ਭਰਾ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲੰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਤਦ ਉਹ ਹਾਰ ਗਏ ਸਨ। ਇਸ ਦੇ ਬਾਵਜੂਦ ਦੋਵੇਂ ਭਰਾਵਾਂ ਦੇ ਆਪਸੀ ਸਬੰਧ ਜਿਉਂ ਦੇ ਤਿਉਂ ਬਣੇ ਰਹੇ ਸਨ। ਉਹ ‘ਪਾਸ਼’ (ਪ੍ਰਕਾਸ਼) ਅਤੇ ‘ਦਾਸ’ (ਗੁਰਦਾਸ) ਨਾਂਅ ਦੀ ਜੋੜੀ ਨਾਲ ਆਪਣੇ ਇਲਾਕੇ ਵਿੱਚ ਹਰਮਨ ਪਿਆਰੇ ਸਨ। -PTCNews


Top News view more...

Latest News view more...