ਮੁੱਖ ਖਬਰਾਂ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਕੈਲੀਫੋਰਨੀਆ ਦੇ ਹਸਪਤਾਲ 'ਚ ਕਰਵਾਇਆ ਦਾਖਲ

By Shanker Badra -- October 15, 2021 10:10 am -- Updated:Feb 15, 2021

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ (Bill Clinton) ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੱਕ ਅਮਰੀਕੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਪਿਸ਼ਾਬ ਨਾਲੀ (Trinary Tract Infection) ਦੀ ਲਾਗ ਲਈ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਕੈਲੀਫੋਰਨੀਆ ਦੇ ਹਸਪਤਾਲ 'ਚ ਕਰਵਾਇਆ ਦਾਖਲ

ਉਨ੍ਹਾਂ ਦੇ ਡਾਕਟਰਾਂ ਅਤੇ ਇਰਵਿਨ ਮੈਡੀਕਲ ਸੈਂਟਰ ਵਿੱਚ ਮੈਡੀਸਨ ਦੇ ਪ੍ਰਧਾਨ ਡਾਕਟਰ ਅਲਪੇਸ਼ ਅਮੀਨ ਦੇ ਇੱਕ ਸਾਂਝੇ ਬਿਆਨ ਦੇ ਅਨੁਸਾਰ “ਉਨ੍ਹਾਂ ਨੂੰ ਨਿਗਰਾਨੀ ਹੇਠ ਆਈਸੀਯੂ ਵਿੱਚ ਦਾਖਲ ਕੀਤਾ ਗਿਆ ਅਤੇ ਉਨ੍ਹਾਂ ਨੂੰ IV ਐਂਟੀਬਾਇਓਟਿਕਸ ਅਤੇ ਤਰਲ ਪਦਾਰਥ ਦਿੱਤੇ ਗਏ। ਉਹ ਲਗਾਤਾਰ ਨਿਗਰਾਨੀ ਲਈ ਹਸਪਤਾਲ ਵਿੱਚ ਹੈ। ਬਿਲਕਲਿੰਟਨ ਦੀ ਨਿੱਜੀ ਮੁਢਲੀ ਡਾਕਟਰ ਲੀਜ਼ਾ ਬਾਰਡੈਕ ਨੇ ਕਿਹਾ ਕਿ ਕਲਿੰਟਨ ਆਈਸੀਯੂ ਵਿੱਚ ਗੋਪਨੀਯਤਾ ਅਤੇ ਸੁਰੱਖਿਆ ਲਈ ਸਨ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਕੈਲੀਫੋਰਨੀਆ ਦੇ ਹਸਪਤਾਲ 'ਚ ਕਰਵਾਇਆ ਦਾਖਲ

ਬਿਲ ਕਲਿੰਟਨ ਮੰਗਲਵਾਰ ਨੂੰ ਕੈਲੀਫੋਰਨੀਆ ਵਿੱਚ ਆਪਣੀ ਫਾਉਂਡੇਸ਼ਨ ਦੇ ਇੱਕ ਨਿੱਜੀ ਸਮਾਗਮ ਲਈ ਗਏ ਸੀ। ਜਿੱਥੇ ਥਕਾਵਟ ਮਹਿਸੂਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਟੈਸਟਾਂ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਾਬਕਾ ਰਾਸ਼ਟਰਪਤੀ ਦੇ ਡਾਕਟਰਾਂ ਨੇ ਕਿਹਾ ਕਿ ਪਿਸ਼ਾਬ ਦੀ ਲਾਗ ਇਸ ਉਮਰ ਦੇ ਲੋਕਾਂ ਵਿੱਚ ਬਹੁਤ ਆਮ ਹੈ ਤੇ ਇਸ ਦਾ ਅਸਾਨੀ ਨਾਲ ਇਲਾਜ ਕੀਤਾ ਜਾਂਦਾ ਹੈ। ਕਲਿੰਟਨ ਨੂੰ ਸ਼ੁੱਕਰਵਾਰ ਤੱਕ ਐਂਟੀਬਾਇਓਟਿਕਸ ਦਿੱਤੇ ਜਾਣਗੇ। ਉਹ ਫਿਲਹਾਲ ਠੀਕ ਹੈ ਪਰਿਵਾਰ ਅਤੇ ਕਰਮਚਾਰੀਆਂ ਨਾਲ ਗੱਲ ਕਰ ਰਿਹਾ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਕੈਲੀਫੋਰਨੀਆ ਦੇ ਹਸਪਤਾਲ 'ਚ ਕਰਵਾਇਆ ਦਾਖਲ

ਦੱਸ ਦਈਏ ਕਿ ਅਰਕਨਸਾਸ ਦੇ ਵਸਨੀਕ ਬਿਲ ਕਲਿੰਟਨ ਨੇ 1993 ਤੋਂ 2001 ਤੱਕ ਸੰਯੁਕਤ ਰਾਜ ਦੇ 42ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਦੀ ਸਿਹਤ ਬਾਰੇ ਡਾਕਟਰਾਂ ਨੇ ਕਿਹਾ , ' ਦੋ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੇ ਵ੍ਹਾਈਟ ਬਲੱਡ ਕਾਉਂਟ ਦੀ ਗਿਣਤੀ ਘੱਟ ਰਹੀ ਹੈ ਤੇ ਐਂਟੀਬਾਇਓਟਿਕਸ ਵਧੀਆ ਕੰਮ ਕਰ ਰਹੇ ਹਨ। ਕੈਲੀਫੋਰਨੀਆ ਦੀ ਮੈਡੀਕਲ ਟੀਮ ਨਿਊਯਾਰਕ ਵਿੱਚ ਰਾਸ਼ਟਰਪਤੀ ਦੀ ਮੈਡੀਕਲ ਟੀਮ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਮੀਦ ਹੈ ਕਿ ਉਹ ਜਲਦੀ ਹੀ ਘਰ ਵਾਪਸ ਆ ਜਾਣਗੇ।
-PTCNews