ਮਨੋਰੰਜਨ ਜਗਤ

59 ਸਾਲ ਦੀ ਉਮਰ 'ਚ 'ਫਰੈਂਡਜ਼' ਅਦਾਕਾਰ ਜੇਮਸ ਮਾਈਕਲ ਟਾਈਲਰ ਦਾ ਹੋਇਆ ਦਿਹਾਂਤ

By Riya Bawa -- October 25, 2021 1:10 pm -- Updated:Feb 15, 2021

Friends' actor James Michael Tyler: ਹਾਲੀਵੁੱਡ ਦੇ ਮਸ਼ਹੂਰ ਟੀਵੀ ਸ਼ੋਅ 'ਫ੍ਰੈਂਡਜ਼' ਦੇ ਅਦਾਕਾਰ ਜੇਮਸ ਮਾਈਕਲ ਟਾਈਲਰ ਦਾ ਦਿਹਾਂਤ ਹੋ ਗਿਆ ਹੈ। ਉਹ 59 ਸਾਲਾਂ ਦੇ ਸਨ। ਜੇਮਜ਼ ਨੇ 'ਫਰੈਂਡਸ' ਵਿੱਚ ਗੁੰਥਰ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਲਾਸ ਏਂਜਲਸ ਵਿੱਚ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਟਾਈਲਰ ਪ੍ਰੋਸਟੇਟ ਕੈਂਸਰ ਨਾਲ ਜੂਝ ਰਿਹਾ ਸੀ। ਸਾਲ 2018 ਵਿੱਚ, ਉਸਨੂੰ ਪਹਿਲੀ ਵਾਰ ਕੈਂਸਰ ਦੀ ਜਾਂਚ ਹੋਈ ਸੀ। ਦੁਨੀਆ ਭਰ ਦੇ ਪ੍ਰਸ਼ੰਸਕ ਜੇਮਸ ਦੀ ਮੌਤ 'ਤੇ ਸੋਗ ਪ੍ਰਗਟ ਕਰ ਰਹੇ ਹਨ।

James Michael Tyler: 11 of Gunther's funniest Friends moments - BBC News

ਜੇਮਜ਼ ਦੇ ਬੁਲਾਰੇ ਟੋਨੀ ਬੈਨਸਨ ਨੇ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ "ਦੁਨੀਆ ਉਸਨੂੰ ਹਿੱਟ ਸੀਰੀਜ਼ ਫ੍ਰੈਂਡਸ ਦੇ ਗੌਂਟਰ ਦੇ ਰੂਪ ਵਿੱਚ ਜਾਣਦੀ ਹੈ ਪਰ ਮਾਈਕਲ ਦੇ ਪ੍ਰਸ਼ੰਸਕ ਜਾਣਦੇ ਹਨ ਕਿ ਉਹ ਇੱਕ ਅਦਾਕਾਰ, ਸੰਗੀਤਕਾਰ, ਕੈਂਸਰ ਜਾਗਰੂਕਤਾ ਦੇ ਵਕੀਲ ਅਤੇ ਪਿਆਰ ਕਰਨ ਵਾਲੇ ਪਤੀ ਸਨ।"

James Michael Tyler, Friends' Gunther, Dies at 59 | CBR

-PTC News

  • Share