adv-img
News Ticker

ਭਗੌੜੇ ਜਤਿੰਦਰ ਜਿੰਦੀ ਦੀਆਂ ਰਵਨੀਤ ਸਿੰਘ ਬਿੱਟੂ ਤੇ ਸੰਜੇ ਤਲਵਾੜ ਨਾਲ ਤਸਵੀਰਾਂ ਵਾਇਰਲ

By Jasmeet Singh -- October 29th 2022 01:06 PM

ਲੁਧਿਆਣਾ, 29 ਅਕਤੂਬਰ: ਜਤਿੰਦਰ ਜਿੰਦੀ ਨੂੰ ਕੱਲ੍ਹ ਫੜਨ ਵਾਸਤੇ ਲੁਧਿਆਣਾ ਪੁਲਿਸ ਨੇ ਜਲੰਧਰ ਬਾਈਪਾਸ ਦੇ ਕੋਲ ਟ੍ਰੈਪ ਲਾਇਆ ਸੀ ਪਰ ਜਤਿੰਦਰ ਜਿੰਦੀ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਜਤਿੰਦਰ ਜਿੰਦੀ ਦੀ ਗੱਡੀ ਦੇ ਟਾਇਰ 'ਤੇ ਗੋਲੀ ਵੀ ਚਲਾਈ ਸੀ ਪਰ ਨਿਸ਼ਾਨਾ ਚੁੱਕ ਗਿਆ। ਜਤਿੰਦਰ ਜਿੰਦੀ ਵੱਲੋਂ ਕਰਾਸ ਫਾਇਰਿੰਗ ਵੀ ਕੀਤੀ ਗਈ। ਪੁਲਿਸ ਅਜੇ ਵੀ ਜਲੰਧਰ ਬਾਈਪਾਸ ਦੇ ਕੋਲ ਕਈ ਇਲਾਕਿਆਂ ਦੇ ਵਿੱਚ ਜਿੰਦੀ ਨੂੰ ਫੜਨ ਵਾਸਤੇ ਤਲਾਸ਼ੀ ਅਭਿਆਨ ਚਲਾ ਰਹੀ ਹੈ। ਹਲਕਾ ਪੂਰਬੀ ਤੋਂ ਗੈਂਗਸਟਰ ਜਤਿੰਦਰ ਜਿੰਦੀ ਦਾ ਰਾਜਨੀਤਿਕ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਰਾਜਨੀਤਿਕ ਜਗਤ 'ਚ ਵੀ ਹਫੜਾ-ਦਫੜੀ ਮੱਚ ਗਈ ਹੈ। ਗੈਂਗਸਟਰ ਜਤਿੰਦਰ ਜਿੰਦੀ ਦੀਆਂ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨਾਲ ਕਈ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਉਕਤ ਸ਼ਖ਼ਸੀਅਤਾਂ ਦੀਆਂ ਮੁਸ਼ਕਲਾਂ ਕਾਫੀ ਵੱਧ ਸਕਦੀਆਂ ਹਨ ਤੇ ਉਹ ਆਪਣੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਸਕਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਹ ਤਸਵੀਰਾਂ ਹੁਣ ਸ਼ੋਸ਼ਲ ਮੀਡੀਆ 'ਤੇ ਧੜੱਲੇਦਾਰ ਤਰੀਕੇ ਨਾਲ ਵਾਇਰਲ ਜਾ ਰਹੀਆਂ ਹਨ।

jatinderjindi

ਗੈਂਗਸਟਰ ਜਤਿੰਦਰ ਸਿੰਘ ਜਿੰਦੀ ਕਾਤਲਾਨਾ ਹਮਲੇ ਤੇ ਗੈਂਗਵਾਰ ਦੇ ਕਈ ਮਾਮਲਿਆਂ 'ਚ ਨਾਮਜ਼ਦ ਹੈ। ਜਿੰਦੀ ਨੂੰ ਮੋਹਾਲੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰਾਂ ਦੇ ਨਾਲ ਗ੍ਰਿਫਤਾਰ ਵੀ ਕੀਤਾ ਸੀ ਜਿਸ 'ਚ ਉਸ ਦੇ ਨਾਲ ਕਈ ਹੋਰ ਗੈਂਗਸਟਰਾਂ ਦੇ ਨਾਲ ਸਬੰਧ ਸਾਹਮਣੇ ਆਏ ਸਨ। ਜਿੰਦੀ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਚੱਲ ਰਿਹਾ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀ ਲਗਾਤਾਰ ਉਸ ਦਾ ਪਿੱਛਾ ਕਰਦੀ ਰਹੀ ਹੈ। ਪੁਲਿਸ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਆ ਰਿਹਾ ਹੈ ਜਿਸ ਦੇ ਆਧਾਰ ਉਤੇ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਟ੍ਰੈਪ ਲਗਾਇਆ ਹੋਇਆ ਸੀ।

ਇਹ ਵੀ ਪੜ੍ਹੋ: ਗੈਂਗਸਟਰ ਜਿੰਦੀ ਨੇ ਕੀਤੀ ਪੁਲਿਸ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ

-PTC News

  • Share