adv-img
ਮੁੱਖ ਖਬਰਾਂ

4-5 ਘੰਟੇ ਦੇ ਮੁਕਾਬਲੇ ਮਗਰੋਂ ਗੈਂਗਸਟਰ ਗ੍ਰਿਫ਼ਤਾਰ, ਗੋਲ਼ੀ ਲੱਗਣ ਨਾਲ ਹੋਇਆ ਜ਼ਖ਼ਮੀ

By Ravinder Singh -- October 8th 2022 02:22 PM

ਬਟਾਲਾ : ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ ਤੇ ਸੁੱਖਾ ਚਿੜਾ 'ਚ ਗੈਂਗਸਟਰ ਬਬਲੂ ਤੇ ਪੁਲਿਸ ਦਰਮਿਆਨ ਮੁਕਾਬਲਾ ਸਮਾਪਤ ਹੋ ਗਿਆ ਹੈ। ਲਗਭਗ 4-5 ਘੰਟੇ ਦੇ ਮੁਕਾਬਲੇ ਮਗਪੋਂ ਪੁਲਿਸ ਨੇ ਗੈਂਗਸਟਰ ਬਬਲੂ ਨੂੰ ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਕਰਾਸ ਫਾਇਰਿੰਗ ਵੀ ਹੋਈ ਜਿਸ ਵਿਚ ਗੈਂਗਸਟਰ ਨੂੰ ਗੋਲ਼ੀ ਵੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਇਸ ਗੈਂਗਸਟਰ 'ਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ।

4-5 ਘੰਟੇ ਦੇ ਮੁਕਾਬਲੇ ਮਗਰੋਂ ਗੈਂਗਸਟਰ ਗ੍ਰਿਫ਼ਤਾਰ, ਪੁਲਿਸ ਦੀ ਗੋਲ਼ੀ ਲੱਗਣ ਨਾਲ ਹੋਇਆ ਜ਼ਖ਼ਮੀਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲ ਦੋ ਪਿਸਤੌਲ ਸਨ ਅਤੇ ਉਸ ਨੇ ਲਗਭਗ 25-30 ਗੋਲੀਆਂ ਚਲਾਈਆਂ। ਉਹ ਕਮਾਦ 'ਚ ਲੁਕਿਆ ਹੋਇਆ ਸੀ। ਪੁਲਿਸ ਵੱਲੋਂ ਕਮਾਦ ਦੇ ਖੇਤਾਂ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਗਿਆ ਸੀ। ਗੈਂਗਸਟਰ ਨੂੰ ਫੜਨ ਲਈ ਪੁਲਿਸ ਦੀਆਂ ਬੁਲਟ ਪਰੂਫ ਗੱਡੀਆਂ ਵੀ ਮੌਕੇ ਉਪਰ ਤਾਇਨਾਤ ਕੀਤੀ ਸਨ। ਐੱਸਐੱਸਪੀ ਬਟਾਲਾ ਸਤਿੰਦਰ ਸਿੰਘ ਗੈਂਗਸਟਰ ਬਬਲੂ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਅਨਾਊਂਸਮੈਂਟ ਕੀਤੀ ਸੀ। ਉਸ ਦੀ ਲੋਕੇਸ਼ਨ ਲੱਭਣ ਲਈ ਪੁਲਿਸ ਨੇ ਡਰੋਨ ਤੇ ਦੂਰਬੀਨ ਦਾ ਵੀ ਇਸਤੇਮਾਲ ਕੀਤਾ ਹੈ। ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਸੀ।

-PTC News

ਇਹ ਵੀ ਪੜ੍ਹੋ : ਪੰਜਾਬ 'ਚ ਸਮੱਸਿਆਵਾਂ ਦੇ ਝੰਬੇ ਵਿਦੇਸ਼ 'ਚ ਵੀ ਨਹੀਂ ਸੁਰੱਖਿਅਤ, ਨਿਜ਼ਾਮ ਬੇਪਰਵਾਹ, ਦੇਖੋ ਵੀਡੀਓ

  • Share