ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

Garhshankar 30 year young man Sanjeev Kumar Manila Murder
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ:ਗੜ੍ਹਸ਼ੰਕਰ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ।ਉਥੇ ਕੁਝ ਅਜਿਹੇ ਹਾਲਾਤਾਂ ‘ਚ ਗੁਜ਼ਰਦੇ ਹਨ ਕਿ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ।

Garhshankar 30 year young man Sanjeev Kumar Manila Murder
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

ਦੱਸ ਦੇਈਏ ਕਿ ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ।ਹੁਣ ਅਜਿਹਾ ਹੀ ਇੱਕ ਮਾਮਲਾ ਮਨੀਲਾ ‘ਚ ਸਾਹਮਣੇ ਆਇਆ ਹੈ।

Garhshankar 30 year young man Sanjeev Kumar Manila Murder
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

ਮਨੀਲਾ ‘ਚ ਰੋਜ਼ੀ ਰੋਟੀ ਕਮਾਉਣ ਗਏ ਗੜ੍ਹਸ਼ੰਕਰ ਦੇ 30 ਸਾਲਾ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਗੜ੍ਹਸ਼ੰਕਰ ਨਜ਼ਦੀਕ ਪਿੰਡ ਘਾਗੋਂ ਗੁਰੂ ਦਾ ਰਹਿਣ ਵਾਲਾ ਸੀ।

Garhshankar 30 year young man Sanjeev Kumar Manila Murder
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਰੀਬ 9 ਸਾਲਾਂ ਤੋਂ ਮਨੀਲਾ ‘ਚ ਰਹਿ ਰਿਹਾ ਸੀ।ਮ੍ਰਿਤਕ ਨੌਜਵਾਨ ਸੰਜੀਵ ਕੁਮਾਰ ਫਾਈਨਾਂਸ ਦਾ ਕੰਮ ਕਰਦਾ ਸੀ।ਜਦੋਂ ਸੰਜੀਵ ਕੁਮਾਰ ਮੋਟਰਸਾਈਕਲ ‘ਤੇ ਬਾਜ਼ਾਰ ‘ਚ ਉਗਰਾਹੀ ਕਰ ਰਿਹਾ ਸੀ ਤਾਂ ਇਕ ਦੁਕਾਨ ਅੱਗੇ ਰੁਕਣ ਸਮੇਂ ਪਿੱਛੋਂ ਅਣਪਛਾਤੇ ਹਮਲਾਵਰਾਂ ਨੇ ਸੰਜੀਵ ਕੁਮਾਰ ਦੇ ਸਿਰ ਵਿਚ 3 ਗੋਲੀਆਂ ਮਾਰ ਕੇ ਫ਼ਰਾਰ ਹੋ ਗਏ ਤੇ ਸੰਜੀਵ ਕੁਮਾਰ ਨੇ ਮੌਕੇ ‘ਤੇ ਦਮ ਤੋੜ ਦਿੱਤਾ।
-PTCNews