Sat, Apr 27, 2024
Whatsapp

ਜਰਮਨ 'ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

Written by  Shanker Badra -- July 28th 2018 04:50 PM
ਜਰਮਨ 'ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜਰਮਨ 'ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜਰਮਨ 'ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ:ਮਾਛੀਵਾੜਾ ਦੇ ਨੇੜਲੇ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਦੀ ਜਰਮਨ ਦੇ ਸ਼ਹਿਰ ਵਾਇਰਥ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਨੌਜਵਾਨ ਦਵਿੰਦਰ ਸਿੰਘ 1998 'ਚ ਰੁਜ਼ਗਾਰ ਲਈ ਇਟਲੀ ਗਿਆ ਸੀ।ਮ੍ਰਿਤਕ ਦਵਿੰਦਰ ਸਿੰਘ ਪਿਛਲੇ 1 ਸਾਲ ਤੋਂ ਇਟਲੀ ਤੋਂ ਜਰਮਨ ਦੇਸ਼ 'ਚ ਨੌਕਰੀ ਕਰਨ ਲੱਗ ਪਿਆ ਸੀ ਅਤੇ ਪੀਜ਼ੇ ਦੀ ਹੋਮ ਡਿਲਵਰੀ ਕਰਦਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦਵਿੰਦਰ ਸਿੰਘ ਬੀਤੇ ਦਿਨੀਂ ਪੀਜ਼ੇ ਦੀ ਹੋਮ ਡਿਲਵਰੀ ਕਰਨ ਜਾ ਰਿਹਾ ਸੀ ਤਾਂ ਉਸ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਾਰ ਪਲਟ ਗਈ।ਜਿਸ ਤੋਂ ਬਾਅਦ ਅਚਾਨਕ ਕਾਰ ਨੂੰ ਅੱਗ ਲੱਗ ਗਈ,ਜਿਸ ਵਿੱਚ ਉਹ ਬੁਰੀ ਤਰ੍ਹਾਂ ਝੁਲਸ ਗਿਆ।ਜਿਸ ਤੋਂ ਬਾਅਦ ਉਸਨੂੰ ਵਾਇਰਥ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਬੀਤੀ ਸ਼ਾਮ ਉਸਦੀ ਹਸਪਤਾਲ 'ਚ ਮੌਤ ਹੋ ਗਈ। ਇਸ ਘਟਨਾ ਦੇ ਨਾਲ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ।ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਮ੍ਰਿਤਕ ਦਵਿੰਦਰ ਸਿੰਘ ਨੇ ਉਥੇ ਹੀ ਵਿਆਹ ਕਰਵਾ ਲਿਆ ਸੀ ਅਤੇ ਉਸ ਦੇ 2 ਬੱਚੇ ਵੀ ਸਨ। -PTCNews


Top News view more...

Latest News view more...