Fri, Apr 26, 2024
Whatsapp

ਗਿੱਦੜਬਾਹਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਸਾਲ ਤੋਂ ਭਗੋੜਾ ਵਿਅਕਤੀ ਨਜਾਇਜ ਅਸਲੇ ਸਮੇਤ ਕਾਬੂ

Written by  Riya Bawa -- November 23rd 2021 09:06 AM
ਗਿੱਦੜਬਾਹਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਸਾਲ ਤੋਂ ਭਗੋੜਾ ਵਿਅਕਤੀ ਨਜਾਇਜ ਅਸਲੇ ਸਮੇਤ ਕਾਬੂ

ਗਿੱਦੜਬਾਹਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਸਾਲ ਤੋਂ ਭਗੋੜਾ ਵਿਅਕਤੀ ਨਜਾਇਜ ਅਸਲੇ ਸਮੇਤ ਕਾਬੂ

ਗਿੱਦੜਬਾਹਾ: ਗਿੱਦੜਬਾਹਾ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਉਸਨੇ ਇਕ ਵਿਅਕਤੀ ਨੂੰ ਨਜਾਇਜ ਅਸਲੇ ਸਮੇਤ ਕਾਬੂ ਕੀਤਾ। ਇਹ ਵਿਅਕਤੀ ਇੱਕ ਸਾਲ 9 ਮਹੀਨੇ ਪਹਿਲਾ ਪ੍ਰਾਈਵੇਟ ਬੈਂਕ ਦੇ ਅਧਿਕਾਰੀ ਪਾਸੋਂ ਨਗਦੀ ਖੋਹਣ ਦੇ ਮਾਮਲੇ ਵਿੱਚ ਮਾਣਯੋਗ ਕੋਰਟ ਤੋਂ ਭਗੋੜਾ ਸੀ। ਗਿੱਦੜਬਾਹਾ ਥਾਣਾ ਮੁਖੀ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਓਰੀ ਰੋਡ ਤੇ ਪੁਲਿਸ ਪਾਰਟੀ ਗਸ਼ਤ ਦੋਰਾਨ ਉਨ੍ਹਾਂ ਸਿਮਰਜੀਤ ਸਿੰਘ ਉਰਫ ਸਿਮਰਾ ਨੂੰ 315 ਬੋਰ ਦੇ ਦੇਸੀ ਪਿਸਟਲ ਅਤੇ 2 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ, ਜਦੋਂ ਕਿ ਬਾਅਦ ਪੁੱਛਗਿੱਛ ਵਿੱਚ ਉਸ ਪਾਸੋਂ 2 ਦੇਸੀ ਕੱਟੇ ਹੋਰ ਬਰਾਮਦ ਹੋਏ। ਇਸ ਸੰਬੰਧੀ ਸਿਮਰਜੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਸਿਮਰਜੀਤ ਸਿੰਘ ਤੇ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਥਾਣਿਆਂ ਵਿਚ 16 ਮੁਕੱਦਮੇ ਦਰਜ ਹਨ। ਇਹ ਵਿਅਕਤੀ ਇਕ ਬੈਂਕ ਅਧਿਕਾਰੀ ਤੋਂ ਖੋਹ ਦੇ ਮਾਮਲੇ ਵਿਚ ਵੀ ਭਗੋੜਾ ਹੈ। -PTC News


Top News view more...

Latest News view more...