Fri, Apr 26, 2024
Whatsapp

ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫਿਲਮ, ਪੋਸਟਰ ਕੀਤਾ ਸਾਂਝਾ 

Written by  Joshi -- February 01st 2019 07:20 PM -- Updated: February 04th 2019 04:24 PM
ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫਿਲਮ, ਪੋਸਟਰ ਕੀਤਾ ਸਾਂਝਾ 

ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫਿਲਮ, ਪੋਸਟਰ ਕੀਤਾ ਸਾਂਝਾ 

ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫਿਲਮ, ਪੋਸਟਰ ਕੀਤਾ ਸਾਂਝਾ ਗਿੱਪੀ ਗਰੇਵਾਲ, ਇੱਕ ਅਜਿਹਾ ਨਾਮ ਜੋ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਪੰਜਾਬੀ ਸੰਗੀਤ ਜਗਤ 'ਚ ਨਾਮਣਾ ਖੱਟਣ ਤੋਂ ਬਾਅਦ ਅਦਾਕਾਰੀ ਦੇ ਖੇਤਰ 'ਚ ਵੀ ਬੁਲੰਦੀਆਂ ਛੂਹਣ ਵਾਲੇ ਗਿੱਪੀ ਗਰੇਵਾਲ ਨੇ ਵੈਸੇ ਤਾਂ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਪਹਿਚਾਣ ਬਣਾਈ ਹੀ ਹੈ, ਪਰ ਸੋਸ਼ਲ ਮੀਡੀਆ 'ਤੇ ਵੀ ਆਪਣੇ ਚਾਹੁਣ ਵਾਲਿਆਂ ਨਾਲ ਰਾਬਤਾ ਕਾਇਮ ਰੱਖਣ ਵਾਲੇ ਗਿੱਪੀ ਗਰੇਵਾਲ ਵੱਲੋਂ ਸਾਂਝੇ ਕੀਤੇ ਗਏ ਇੱਕ ਪੋਸਟਰ ਦੀ ਚਰਚਾ ਹਰ ਕਿਤੇ ਹੋ ਰਹੀ ਹੈ। Read More :ਫ਼ਿਲਮ ‘ਪੀਹੂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ , ਦੋ ਸਾਲਾ ਬੱਚੀ ਨੇ ਕੀਤੀ ਕਮਾਲ ਦੀ ਅਦਾਕਾਰੀ ਦਰਅਸਲ, ਗਿੱਪੀ ਵੱਲੋਂ ਸਾਂਝੇ ਕੀਤੇ ਗਏ ਇਸ ਪੋਸਟਰ ਮੁਤਾਬਕ, "ਸ਼ਾਹ ਐਂਡ ਸ਼ਾਹ ਪਿੱਚਰਜ਼" ਅਤੇ "ਓਮਜੀ ਗਰੁੱਪ" ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਉਣਗੇ। [caption id="attachment_249668" align="aligncenter" width="300"]ਗਿੱਪੀ ਗਰੇਵਾਲ ਨੇ ਨਵੀਂ ਫਿਲਮ ਦਾ ਪੋਸਟਰ ਕੀਤਾ ਸਾਂਝਾ ਗਿੱਪੀ ਗਰੇਵਾਲ ਨੇ ਨਵੀਂ ਫਿਲਮ ਦਾ ਪੋਸਟਰ ਕੀਤਾ ਸਾਂਝਾ[/caption] ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਅਤੇ ਜਤਿੰਦਰ ਸ਼ਾਹ ਵੱਲੋਂ ਕੀਤਾ ਗਿਆ ਹੈ ਜਦਕਿ ਫਿਲਮ ਦੇ ਨਿਰਮਾਤਾ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅਤੇ ਆਸ਼ੂ ਮੁਨੀਸ਼ ਸਾਹਨੀ ਹਨ। ਫਿਲਮ ਦੀ ਦੇਸ਼-ਵਿਦੇਸ਼ 'ਚ ਡਿਸਟ੍ਰੀਬਿਊਸ਼ਨ ਓਮਜੀ ਗਰੁੱਪ ਵੱਲੋਂ ਕੀਤੀ ਜਾਵੇਗੀ। ਇਹ ਫਿਲਮ 13 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਸਟਰ ਸਾਂਝਾ ਕਰਦਿਆਂ ਲਿਖਿਆ ਕਿ "ਵਾਹਿਗੁਰੂ ਮਿਹਰ ਕਰੇ, ਵੱਡੇ ਵੀਰ ਜਤਿੰਦਰ ਸ਼ਾਹ, ਪੂਜਾ ਸਿੰਘ ਗੁਜਰਾਲ ਅਤੇ ਓਮਜੀ ਗਰੁੱਪ ਨਾਲ ਫਿਲਮ ਕਰ ਰਿਹਾ ਹਾਂ, ਬਾਕੀ ਜਾਣਕਾਰੀ ਵੀ ਜਲਦ ਹੀ ਸਾਂਝੀ ਕਰਾਂਗੇ, ਸ਼ੇਅਰ ਕਰੋ"। [caption id="attachment_249669" align="aligncenter" width="300"]gippy grewal new film september 13 gippy grewal new film[/caption] Read More : ਬਿੰਨੂ ਢਿੱਲੋ ਦੀ ਫਿਲਮ ਧਮਾਲਾਂ ਪਾਉਣ ਨੂੰ ਤਿਆਰ ਇੱਥੇ ਇਹ ਦੱਸਣਾ ਬਣਦਾ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ਅਰਦਾਸ-2 ਵੀ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। —PTC News


Top News view more...

Latest News view more...