ਆਜ਼ਾਦੀ ਦਿਵਸ 2017: ਚੰਡੀਗੜ੍ਹ 'ਚ ਚਾਕੂ ਦੀ ਨੋਕ 'ਤੇ ਇਕ ੧੨ ਸਾਲ ਦੀ ਲੜਕੀ ਨਾਲ ਬਲਾਤਕਾਰ
ਆਜ਼ਾਦੀ ਦੇ ਦਿਹਾੜੇ ਨੇ ਇੱਕ ਵਾਰ ਫਿਰ ਔਰਤਾਂ ਦੀ ਮੌਜੂਦਾ ਸਥਿਤੀ ਅਤੇ ਆਜ਼ਾਦੀ ਦੇ ਅਸਲ ਅਰਥਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਜ ਸਵੇਰੇ 15 ਅਗਸਤ ਦਾ ਦਿਹਾੜਾ ਮਨਾ ਕੇ ਸਕੂਲ ਤੋਂ ਵਾਪਿਸ ਆ ਰਹੀ ਰਹੀ 12 ਸਾਲ ਦੀ ਉਮਰ ਦੀ ਲੜਕੀ ਨਾਲ ਇੱਕ 40 ਸਾਲਾ ਵਿਅਕਤੀ ਵਲੋਂ ਬਲਾਤਕਾਰ ਕਰਨ ਦੀ ਖਬਰ ਨੇ ਸਹਿਮ ਦੀਆਂ ਜੰਜ਼ੀਰਾਂ 'ਚ ਜਕੜੀ ਆਜ਼ਾਦੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। Girl raped in Chandigarh on the occasion of independence day ਖਬਰ ਹੈ ਕਿ ਸੈਕਟਰ 23 ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਵਿਦਿਆਰਥਣ ੧੫ ਅਗਸਤ ਦੇ ਪ੍ਰੋਗਰਾਮ ਤੋਂ ਵਾਪਿਸ ਆ ਰਹੀ ਸੀ ਜਦੋਂ ਵਿਅਕਤੀ ਨੇ ਚਾਕੂ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕੀਤਾ ਹੈ। ਹਾਂਲਾਕਿ ਇਸ ਦੋਸ਼ ਦੀ ਪੁਸ਼ਟੀ ਲਈ ਮੈਡੀਕਲ ਰਿਪੋਰਟ ਦੀ ਉਡੀਕ ਹੈ। ਕਿਹਾ ਜਾ ਰਿਹਾ ਹੈ ਕਿ ਬੱਚੀ ਸੈਕਟਰ ੨੩ ਵਿਖੇ ਬੱਚਿਆਂ ਦੇ ਟਰੈਫਿਕ ਪਾਰਕ ਵਿੱਚ ਆਪਣੇ ਪਿਤਾ ਕੋਲ ਜੋ ਰਹੀ ਸੀ, ਜੋ ਕਿ ਉਥੇ ਬਤੌਰ ਮਾਲੀ ਕੰਮ ਕਰਦੇ ਹਨ। ਕੰਧ ਟੁੱਟੀ ਹੋਣ ਦੀ ਵਜ੍ਹਾ ਕਾਰਨ ਉਸਨੇ ਛੋਟੇ ਰਸਤੇ ਰਾਹੀਂ ਜਾਣਾ ਬਿਹਤਰ ਸਮਝਿਆ ਜਿੱੱੱਥੇ ਦੋਸ਼ੀ ਨੇ ਉਸਨੂੰ ਚਾਕੂ ਦੀ ਨੋਕ 'ਤੇ ਆਪਣੇ ਵੱਲ ਨੂੰ ਖਿਚਿਆ ਅਤੇ ਉਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। Girl raped in Chandigarh on the occasion of independence day ਪੁਲਿਸ ਮਾਮਲੇ ਦੀ ਜਾਂਚ ਵਿੱਚ ਭਾਵੇਂ ਜੁਟ ਗਈ ਹੈ, ਪਰ "ਸਿਟੀ ਬਿਊਟੀਫੁੱਲ" ''ਚ ਵਾਪਰੀ ਇਸ ਭਿਆਨਕ ਘਟਨਾ ਨੇ "ਆਜ਼ਾਦ" ਭਾਰਤ ਅਤੇ ਆਜ਼ਾਦੀ ਦੇ ਅਸਲ ਅਰਥਾਂ ਬਾਰੇ ਸੋਚਣ ਲਈ ਸਾਰਿਆਂ ਨੂੰ ਮਜਬੂਰ ਜ਼ਰੂਰ ਕਰ ਦਿੱਤਾ ਹੈ। —PTC News