ਨਿਊਜ਼ੀਲੈਂਡ ਦੇ ਆਕਲੈਂਡ 'ਚ ਕੰਮ ਤੋਂ ਘਰ ਵਾਪਿਸ ਜਾ ਰਹੀ ਲੜਕੀ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ

By Shanker Badra - June 26, 2021 3:06 pm

ਅਜਨਾਲਾ : ਅਜਨਾਲਾ ਦੇ ਪਿੰਡ ਅਨੈਤਪੁਰਾ ਦੀ ਜੰਮਪਲ ਅਤੇ ਸਰਹੱਦੀ ਪਿੰਡ ਘੋਗਾ ਦੀ ਰਹਿਣ ਵਾਲੀ ਪਲਵਿੰਦਰ ਕੌਰ (Palwinder Kaur )ਸੁਨਹਿਰੀ ਭਵਿੱਖ ਦੀਆਂ ਉਮੀਦਾਂ ਲੈ ਕੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪੜਾਈ ਲਈ ਗਈ ਸੀ, ਜਿੱਥੇ ਬੀਤੇ ਦਿਨੀ ਇੱਕ ਭਿਆਨਕ ਸੜਕ ਹਾਦਸੇ (Road Accident )  'ਚ ਉਸ ਦੀ ਮੌਤ ਹੋ ਗਈ।

ਨਿਊਜ਼ੀਲੈਂਡ ਦੇ ਆਕਲੈਂਡ 'ਚ ਕੰਮ ਤੋਂ ਘਰ ਵਾਪਿਸ ਜਾ ਰਹੀ ਲੜਕੀ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

ਜਿਸ ਤੋਂ ਬਾਅਦ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਹੀ ਮ੍ਰਿਤਕ ਪਲਵਿੰਦਰ ਦੀ ਮਾਤਾ ਦਾ ਰੋ -ਰੋ ਕੇ ਬੁਰਾ ਹਾਲ ਹੈ, ਜੋ ਆਪਣੀ ਪਲਵਿੰਦਰ ਨੂੰ ਆਖਰੀ ਵਾਰ ਦੇਖਣ ਦੀ ਗੁਹਾਰ ਲਗਾ ਰਹੀ ਹੈ ਕਿ ਉਸ ਦੀ ਪਲਵਿੰਦਰ ਉਸ ਨੂੰ ਇਕ ਵਾਰ ਦਿਖਾ ਦਿਓ।

ਨਿਊਜ਼ੀਲੈਂਡ ਦੇ ਆਕਲੈਂਡ 'ਚ ਕੰਮ ਤੋਂ ਘਰ ਵਾਪਿਸ ਜਾ ਰਹੀ ਲੜਕੀ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ

ਇਸ ਮੌਕੇ ਪਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2019 'ਚ ਪਲਵਿੰਦਰ ਕੌਰ ਨਰਸਿੰਗ ਦੀ ਪੜਾਈ ਕਰਕੇ ਨਿਊਜ਼ੀਲੈਂਡ ਗਈ ਸੀ, ਜਿਥੇ ਕਿ ਉਸਨੂੰ ਇੱਕ ਸਾਲ ਦਾ ਕੋਰਸ ਕਰਨ ਤੋਂ ਬਾਅਦ ਹਸਤਪਾਲ 'ਚ ਨੋਕਰੀ ਮਿਲੀ ਗਈ। ਬੀਤੇ ਦਿਨੀ ਆਪਣੀ ਨੌਕਰੀ ਤੋਂ ਘਰ ਵਾਪਿਸ ਆ ਰਹੀ ਸੀ ਤਾਂ ਰਸਤੇ ਵਿਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਉਸਦੀ ਮੌਤ ਹੋ ਗਈ ਹੈ।

ਨਿਊਜ਼ੀਲੈਂਡ ਦੇ ਆਕਲੈਂਡ 'ਚ ਕੰਮ ਤੋਂ ਘਰ ਵਾਪਿਸ ਜਾ ਰਹੀ ਲੜਕੀ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਖ਼ਤਮ ਹੋਇਆ ਐਤਵਾਰ ਦਾ ਲੌਕਡਾਊਨ, ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ  

ਉਨ੍ਹਾਂ ਦੱਸਿਆ ਕਿ ਪਲਵਿੰਦਰ ਅਪਣਾ ਘਰ ਬਣਾ ਰਹੀ ਸੀ ਤੇ ਜਨਵਰੀ ਵਿਚ ਆ ਕੇ ਕੇ ਇਸਦਾ ਮਹੂਰਤ ਕਰਵਾਉਣਾ ਚਾਹੁੰਦੀ ਸੀ ਪਰ ਹੁਣ ਇਸ ਘਰ 'ਚ ਉਸਦੀ ਲਾਸ਼ ਹੀ ਆਵੇਗੀ ਤੇ ਉਸਦਾ ਘਰ ਬਣਾਉਣ ਦਾ ਸਪਨਾ ਅਧੂਰਾ ਹੀ ਰਹਿ ਗਿਆ। ਇਸ ਮੌਕੇ ਉਨ੍ਹਾਂ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਦੋਵਾਂ ਸਰਕਾਰਾ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਲੜਕੀ ਪਲਵਿੰਦਰ ਕੌਰ ਦੀ ਲਾਸ਼ ਨੂੰ ਪਿੰਡ ਘੋਗਾ ਵਿਖੇ ਵਾਪਸ ਲਿਆਂਦਾ ਜਾਵੇ।
-PTCNews

adv-img
adv-img