Sat, Apr 27, 2024
Whatsapp

ਕੋਰੋਨਾ ਦੇ ਨਿਯਮ ਤੋੜਨ 'ਤੇ ਵਿਦਿਆਰਥਣ ਨੂੰ ਭਰਨਾ ਪਿਆ ਲੱਖਾਂ ਦਾ ਜੁਰਮਾਨਾ

Written by  Jagroop Kaur -- October 27th 2020 11:24 PM
ਕੋਰੋਨਾ ਦੇ ਨਿਯਮ ਤੋੜਨ 'ਤੇ ਵਿਦਿਆਰਥਣ ਨੂੰ ਭਰਨਾ ਪਿਆ ਲੱਖਾਂ ਦਾ ਜੁਰਮਾਨਾ

ਕੋਰੋਨਾ ਦੇ ਨਿਯਮ ਤੋੜਨ 'ਤੇ ਵਿਦਿਆਰਥਣ ਨੂੰ ਭਰਨਾ ਪਿਆ ਲੱਖਾਂ ਦਾ ਜੁਰਮਾਨਾ

ਕੋਰੋਨਾ ਵਾਇਰਸ ਤਹਿਤ ਤੈਅ ਕੀਤੇ ਗਏ ਨਿਯਮਾਂ ਦੀ ਉਲੰਘਣਾ ਕਰਨ ਦੀ ਕੀਮਤ ਇਕ ਵਿਦਿਆਰਥਣ ਨੂੰ ਲੱਖਾਂ ਦਾ ਜੁਰਮਾਨਾ ਦੇ ਕੇ ਚੁਕਾਣੀ ਪਈ। ਦਰਅਸਲ ਜਰਸੀ ਦੀ ਵਿਦਿਆਰਥਣ 'ਤੇ 6 ਲੱਖ 34 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਹਿਰਨੀ ਦੀ ਗੱਲ ਇਹ ਰਹੀ ਕਿ ਇਸ ਵਿਦਿਆਰਥਣ ਦੀ ਜਾਣਕਾਰੀ ਅਧਿਕਾਰੀਆਂ ਨੂੰ ਉਸਦੀ ਇੰਸਟਾਗ੍ਰਾਮ ਪੋਸਟ ਤੋਂ ਮਿਲੀ ਸੀ। ਵਿਦਿਆਰਥਣ ਬ੍ਰਿਟੇਨ ਦੇ ਮੈਨਚੇਸਟਰ ਤੋਂ ਜਰਸੀ ਗਈ ਸੀ ਜਿੱਥੇ ਉਸ ਨੂੰ ਖੁਦ ਨੂੰ ਸੈਲਫ ਆਇਸੋਲੇਟ ਕਰਨਾ ਸੀ ਪਰ ਉਹ ਇਸ ਦੌਰਾਨ ਦੋਸਤਾਂ ਨੂੰ ਮਿਲੀ ਅਤੇ ਜਨਤਕ ਸਥਾਨਾਂ 'ਤੇ ਵੀ ਗਈ।22 ਸਾਲਾ ਵਿਦਿਆਰਥਣ ਕੈਰੀਸ ਐਨ 12 ਅਕਤੂਬਰ ਨੂੰ ਆਪਣੇ ਪਰਿਵਾਰ ਨੂੰ ਮਿਲਣ ਮੈਨਚੇਸਟਰ ਤੋਂ ਜਰਸੀ ਫਲਾਈਟ ਰਾਹੀਂ ਪਹੁੰਚੀ ਸੀ। ਉਸ ਤੋਂ ਬਾਅਦ ਉਸ ਨੂੰ ਨਿਯਮਾਂ ਮੁਤਾਬਕ ਪੰਜ ਦਿਨ ਬਾਅਦ ਹੋਣ ਵਾਲੇ ਦੂਜੇ ਨੈਗੇਟਿਵ ਟੈਸਟ ਤੱਕ ਘਰ 'ਚ ਖੁਦ ਨੂੰ ਆਇਸੋਲੇਟ ਕਰਨਾ ਸੀ ਪਰ ਉਹ ਸ਼ਹਿਰ 'ਚ ਪੁੱਜਣ ਦੇ ਤਿੰਨ ਦਿਨ ਬਾਅਦ ਉਸ ਨੂੰ ਸ਼ਾਪਿੰਗ ਕਰਦੇ ਦੇਖਿਆ ਗਿਆ। ਇਸ ਤੋਂ ਬਾਅਦ ਪ੍ਰਬੰਧਕੀ ਅਧਿਕਾਰੀਆਂ ਨੇ ਵਾਰ-ਵਾਰ ਉਸ ਨੂੰ ਸੰਪਰਕ ਕਰ ਉਸ ਦੀ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਦੌਰਾਨ ਇਹ ਵੀ ਜਾਣਕਾਰੀ ਹਾਸਿਲ ਹੋਈ ਕਿ ਉਹ ਚਾਰ ਵਾਰ ਘਰ ਤੋਂ ਬਾਹਰ ਗਈ।Coronavirus UK: Student fined £6,600 for failing to quarantine | Daily Mail  Onlineਪਹਿਲੀ ਵਾਰ ਉਹ ਸ਼ਾਪਿੰਗ ਲਈ ਗਈ, ਦੂਜੀ ਵਾਰ ਰੈਸਟੋਰੈਂਟ ਗਈ। ਇਸ ਦੇ ਨਾਲ ਹੀ ਉਹ ਇੱਕ ਦੋਸਤ ਦੇ ਘਰ ਵੀ ਗਈ। ਜਦੋਂ ਕੋਵਿਡ-19 ਲਈ ਬਣੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਤਾਂ ਉੱਥੇ ਵੀ ਨਹੀਂ ਮਿਲੀ। ਇਸੇ ਦੇ ਚਲਦੇ ਉਸਨੂੰ ਅਧਿਕਾਰੀਆਂ ਨੇ ਦੋ ਵਾਰ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਪਾਇਆ ਅਤੇ 6600 ਪਾਉਂਡ (ਭਾਰਤੀ ਰੁਪਏ 'ਚ 6.34 ਲੱਖ ਰੁਪਏ) ਦਾ ਜੁਰਮਾਨਾ ਰਾਸ਼ੀ ਅਦਾ ਕਰਨ ਦਾ ਆਦੇਸ਼ ਦਿੱਤਾ।Student Fined £6,600 For Breaching Self-Isolation And Posting Photos Online  - LADbible ਭੂਰਾ 'ਤੇ ਪਹਿਲੀ ਵਾਰ 600 ਪਾਉਂਡ ਜਦੋਂ ਕਿ ਦੂਜੀ ਵਾਰ ਨਿਯਮ ਤੋੜਨ 'ਤੇ 6000 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ। ਜੁਰਮਾਨਾ ਨਹੀਂ ਅਦਾ ਕਰਨ 'ਤੇ ਭੂਰਾ ਨੂੰ 24 ਹਫ਼ਤੇ ਯਾਨੀ ਛੇ ਮਹੀਨੇ ਜੇਲ੍ਹ 'ਚ ਗੁਜ਼ਾਰਨੇ ਹੋਣਗੇ।


Top News view more...

Latest News view more...