11 ਦਿਨਾਂ ‘ਚ 3 ਗੋਲਡ ਮੈਡਲ ਜਿੱਤਣ ਵਾਲੀ ਹਿਮਾ ਨੇ ਆਸਾਮ ਹੜ੍ਹ ਪੀੜਤਾਂ ਦੀ ਮਦਦ ਲਈ ਵਧਾਇਆ ਹੱਥ , ਦਾਨ ਕੀਤੀ ਅੱਧੀ ਤਨਖ਼ਾਹ

11 ਦਿਨਾਂ ‘ਚ 3 ਗੋਲਡ ਮੈਡਲ ਜਿੱਤਣ ਵਾਲੀ ਹਿਮਾ ਨੇ ਆਸਾਮ ਹੜ੍ਹ ਪੀੜਤਾਂ ਦੀ ਮਦਦ ਲਈ ਵਧਾਇਆ ਹੱਥ , ਦਾਨ ਕੀਤੀ ਅੱਧੀ ਤਨਖ਼ਾਹ,ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਆਸਾਮ ਦੇ 30 ਜ਼ਿਲ੍ਹਿਆਂ ਵਿਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਇਸ ਕਾਰਨ ਨ 43 ਲੱਖ ਲੋਕ ਜੂਝ ਰਹੇ ਹਨ। 80 ਹਜ਼ਾਰ ਏਕੜ ਚ ਫੈਲੀ ਫ਼ਸਲ ਬਰਬਾਦ ਹੋ ਚੁੱਕੀ ਹੈ।17000 ਲੋਕਾਂ ਨੂੰ ਰਾਹਤ ਸ਼ਿਵਰਾਂ ਵਿਚ ਰੱਖਿਆ ਗਿਆ ਹੈ।

ਆਪਣੇ ਸੂਬੇ ਦੇ ਏਦਾਂ ਦੇ ਹਾਲਾਤਾਂ ਤੋਂ ਦੁਖੀ ਰਨਰ ਹਿਮਾ ਦਾਸ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ.ਮੌਜੂਦਾ ਸਮੇਂ ਚ ਚੈਕ ਰਿਪਬਲਿਕ ਵਿਖੇ ਚੱਲ ਰਹੇ Kladno Athletics Meet ‘ਚ ਹਿੱਸਾ ਲੈ ਰਹੀ ਹਿਮਾ ਦਾਸ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ‘ਚ ਹੜ੍ਹ ਲਈ ਆਪਣੀ ਅੱਧੀ ਤਨਖ਼ਾਹ ਦਾਨ ਕਰ ਦਿੱਤੀ ਹੈ।

ਹੋਰ ਪੜ੍ਹੋ:ਵੈਡਿੰਗ ਐਨੀਵਰਸਰੀ ‘ਤੇ ਹਰਭਜਨ ਮਾਨ ਨੇ ਸਾਂਝੀ ਕੀਤੀ ਇਹ ਤਸਵੀਰ, ਲਿਖਿਆ ਭਾਵੁਕ ਮੈਸੇਜ

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ 2 ਹਫਤਿਆਂ ਦੇ ਅੰਦਰ 3 ਗੋਲਡ ਮੈਡਲ ਜਿੱਤੇ ਹਨ। ਹਿਮਾ ਨੇ ਕਲਡਨੋ ਮੈਮੋਰੀਅਲ ਐਥਲੈਟਿਕਸ ਮੀਟ ‘ਚ ਮਹਿਲਾਵਾਂ ਦੀ 200 ਮੀਟਰ ਦੌੜ ‘ਚ ਤੀਜਾ ਗੋਲਡ ਮੈਡਲ ਆਪਣੇ ਨਾਮ ਕੀਤਾ।ਸ਼ਨੀਵਾਰ ਨੂੰ ਹੋਏ ਇਸ ਮੁਕਾਬਲੇ ‘ਚ 23.45 ਸੈਕਿੰਡ ‘ਚ ਦੌੜ ਪੂਰੀ ਕਰਕੇ ਪਹਿਲੇ ਸਥਾਨ ‘ਤੇ ਰਹੀ।

-PTC News