Gold Price: ਮੁੜ ਸਸਤਾ ਹੋਇਆ ਸੋਨਾ, ਰਿਕਾਰਡ ਪੱਧਰ ਤੋਂ 10,000 ਰੁਪਏ ਡਿੱਗੇ ਭਾਅ
ਨਵੀਂ ਦਿੱਲੀ: ਸੋਨੇ ਦੀ ਕੀਮਤ 'ਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਕੁਝ ਲੋਕ ਸੋਨਾ ਖਰੀਦਣ ਬਾਰੇ ਸੋਚ ਰਹੇ ਹਨ ਤਾਂ ਇਸ ਨੂੰ ਖਰੀਦਣ ਦਾ ਇਹ ਬਿਹਤਰ ਸਮਾਂ ਹੋ ਸਕਦਾ ਹੈ। ਇਸ ਸਮੇਂ ਸੋਨਾ ਪਿਛਲੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ, ਜੋ ਪਿਛਲੇ ਸਾਲ 7 ਅਗਸਤ 2020 ਨੂੰ 56,191 ਰੁਪਏ ਦੇ ਰਿਕਾਰਡ ਉੱਚੇ ਪੱਧਰ ਤੋਂ 10,000 ਰੁਪਏ ਹੇਠਾਂ ਹੈ।
ਐਮਸੀਐਕਸ 'ਤੇ ਸੋਨਾ ਵਾਅਦਾ ਮਾਮੂਲੀ ਤੌਰ 'ਤੇ ਘੱਟ ਕੇ 46,633 ਪ੍ਰਤੀ 10 ਗ੍ਰਾਮ 'ਤੇ ਰਿਹਾ, ਜਦਕਿ ਚਾਂਦੀ ਦੀ ਕੀਮਤ 0.7% ਵਧੀ। ਪਿਛਲੇ ਸਾਲ 'ਚ ਇਸ ਦਿਨ ਸੋਨਾ 0.7 ਫ਼ੀਸਦੀ ਤੇ ਚਾਂਦੀ 1.2 ਫੀਸਦੀ ਵਧਿਆ ਸੀ। ਪਿਛਲੇ ਸਾਲ 52,200 ਰੁਪਏ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਇਸ ਸਾਲ ਭਾਰਤ 'ਚ ਸੋਨੇ ਦੀਆਂ ਕੀਮਤਾਂ ਅਸਥਿਰ ਰਹੀਆਂ।
ਸਤੰਬਰ ਦੇ 21 ਦਿਨਾਂ ਵਿੱਚ ਚਾਂਦੀ 4000 ਰੁਪਏ ਪ੍ਰਤੀ ਕਿਲੋ ਅਤੇ ਸੋਨਾ 1050 ਰੁਪਏ ਪ੍ਰਤੀ 10 ਗ੍ਰਾਮ ਘੱਟ ਗਿਆ ਹੈ। ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਚਾਂਦੀ ਦੀਆਂ ਕੀਮਤਾਂ ਸਥਿਰ ਰਹੀਆਂ, ਜਦੋਂ ਕਿ ਸੋਨੇ ਦੀਆਂ ਕੀਮਤਾਂ ਮਾਮੂਲੀ 200 ਰੁਪਏ ਪ੍ਰਤੀ 10 ਗ੍ਰਾਮ ਵਧੀਆਂ।
-PTC News