ਹੋਰ ਖਬਰਾਂ

ਇੱਕ ਵਾਰ ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

By Jashan A -- November 13, 2019 9:14 pm

ਇੱਕ ਵਾਰ ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਸੋਨਾ-ਚਾਂਦੀ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਲ 'ਤੇ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਫਿਰ ਸੋਨਾ 110 ਰੁਪਏ ਚਮਕ ਕੇ 39,430 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 300 ਰੁਪਏ ਦਾ ਵਾਧਾ ਲੈ ਕੇ 45,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਮੀਡੀਆ ਰਿਪੋਰਟਾਂ ਮੁਤਾਬਕ ਸੰਸਾਰਕ ਅਰਥਵਿਵਸਥਾ 'ਚ ਸੁਸਤੀ ਦੀ ਵਜ੍ਹਾ ਨਾਲ ਨਿਵੇਸ਼ਕ ਘੱਟ ਕੀਮਤ 'ਤੇ ਸੋਨੇ 'ਚ ਨਿਵੇਸ਼ ਕਰ ਰਹੇ ਹਨ।ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 5.65 ਡਾਲਰ ਚੜ੍ਹ ਕੇ 1,463.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

-PTC News

  • Share