ਅਧਿਆਪਕਾਂ ਦੇ ਗੁੱਸੇ ਤੋਂ ਡਰੇ ਸਿੱਖਿਆ ਮੰਤਰੀ, ਆਪਣੀ ਗੱਡੀ ਛੱਡ ਮੌਕੇ ਤੋਂ ਭੱਜੇ ਵਿਜੈਇੰਦਰ ਸਿੰਗਲਾ

vijay inder singla

ਆਪਣੀਆਂ ਮੰਗਾਂ ਨੂੰ ਲੈਕੇ ਸੜਕਾਂ ਤੇ ਉਤਰੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਘਿਰਾਓ ਕੀਤਾ ਗਿਆ ਸੀ| ਦੋ ਤਿੰਨ ਘੰਟਿਆਂ ਤੋਂ ਬਾਅਦ ਵਿਜੇਇੰਦਰ ਸਿੰਗਲਾ ਅਧਿਆਪਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਆਪਣੀ ਗੱਡੀ ਛੱਡ ਭੱਜਦੇ ਨਜ਼ਰ ਆਏ |Read More : ਕੇਂਦਰੀ ਖੇਤੀ ਮੰਤਰੀ ਦਾ ਵੱਡਾ ਬਿਆਨ, ਕਿਸੇ ਵੀ ਸਮੇਂ ਕਿਸਾਨਾਂ ਨਾਲ…

ਇਸ ਦੌਰਾਨ ਧੱਕਾ ਮੁੱਕੀ ਦੌਰਾਨ ਪੁਲੀਸ ਮੁਲਾਜ਼ਮ ਵੱਲੋਂ ਕੁੜੀਆਂ ਤੇ ਹੱਥ ਚੁੱਕਣ ਤੋਂ ਬਾਅਦ ਈਟੀਟੀ ਅਧਿਆਪਕਾਂ ਵੱਲੋਂ ਥਾਣੇ ਦਾ ਕੀਤਾ ਗਿਆ ਘਿਰਾਓ | ਬੇਰੁਜ਼ਗਾਰ ਅਧਿਆਪਕ ਗੇਟ ਅੱਗੇ ਧਰਨਾ ਲਗਾ ਕੇ ਬੈਠ ਗਏ , ਪੁਲਿਸ ਨੇ ਜ਼ਬਰੀ ਉਠਾਉਣ ਦੀ ਕੋਸ਼ਿਸ਼ ਕੀਤੀ ਗਈ।

Read More : ਅੱਠਵੀਂ ਤੇ ਦਸਵੀਂ ਬੋਰਡ ਦੇ ਨਤੀਜਿਆਂ ਤੋਂ ਨਾ ਖੁਸ਼ ਵਿਦਿਆਰਥੀ ਦੋਬਾਰਾ…

ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਆਪਣੀ ਗੱਡੀ ਰੈਸਟ ਹਾਊਸ ਵਿੱਚ ਛੱਡ ਕੇ ਹੋਰ ਗੱਡੀ ਵਿੱਚ ਬੈਠ ਕੇ ਭੱਜਣ ਵਿਚ ਸਫਲ ਹੋਏ।ਹਾਲਾਂਕਿ ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੀਤੀ ਗਈ ਸੀ ਰੋਕਣ ਦੀ ਕੋਸ਼ਿਸ਼ ਕੀਤੀ। ਚਾਰ ਘੰਟਿਆਂ ਦੇ ਕਰੀਬ ਰੈਸਟ ਹਾਊਸ ਵਿੱਚ ਸਿੱਖਿਆ ਮੰਤਰੀ ਦਾ ਵਿਰੋਧ ਕੀਤਾ ਗਿਆ।