Tue, Apr 30, 2024
Whatsapp

ਇੱਕ-ਦੂਜੇ ਦੇ ਹੋਏ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ, ਗੁਰੂ ਦੀ ਹਜ਼ੂਰੀ 'ਚ ਲਈਆਂ ਲਾਵਾਂ

Written by  Jashan A -- January 31st 2020 03:16 PM -- Updated: January 31st 2020 03:17 PM
ਇੱਕ-ਦੂਜੇ ਦੇ ਹੋਏ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ, ਗੁਰੂ ਦੀ ਹਜ਼ੂਰੀ 'ਚ ਲਈਆਂ ਲਾਵਾਂ

ਇੱਕ-ਦੂਜੇ ਦੇ ਹੋਏ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ, ਗੁਰੂ ਦੀ ਹਜ਼ੂਰੀ 'ਚ ਲਈਆਂ ਲਾਵਾਂ

ਪਟਿਆਲਾ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਹਾਨ ਕਲਾਕਾਰ ਗੁਰਦਾਸ ਮਾਨ ਦਾ ਬੇਟਾ ਗੁਰਇਕ ਮਾਨ ਤੇ ਸਾਬਕਾ ਫ਼ੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰ ਸਿਮਰਨ ਕੌਰ ਮੁੰਡੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਗੁਰਦੁਆਰਾ ਸ੍ਰੀ ਸਿੰਘ ਸਭਾ ਪਟਿਆਲਾ ਵਿਖੇ ਦੋਹਾਂ ਦੇ ਆਨੰਦ ਕਾਰਜ ਦੀ ਰਸਮ ਹੋਈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ ਪਿਛਲੇ ਕੁਝ ਸਾਲਾਂ ਤੋਂ ਇਕ ਦੂਜੇ ਨਾਲ ਰਿਲੇਸ਼ਨ ਵਿੱਚ ਸਨ। ਦੋਵਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਨਜ਼ਰ ਪਈਆਂ ਹਨ। ਹੋਰ ਪੜ੍ਹੋ:ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ) ਤੁਹਾਨੂੰ ਦੱਸ ਦੇਈਏ ਕਿ ਗੁਰਇਕ ਮਾਨ ਪਿਛਲੇ ਲੰਮੇ ਸਮੇਂ ਤੋਂ ਮੁੰਬਈ ‘ਚ ਰਹਿ ਰਿਹਾ ਹੈ। ਉਹ ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਨਾਲ ਸਾਹਮਣੇ ਆਇਆ ਸੀ। ਉਸ ਨੇ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕੀਤਾ ਸੀ। ਸਿਮਰਨ ਕੌਰ ਮੁੰਡੀ ਦੀ ਗੱਲ ਕੀਤੀ ਜਾ ਵੀ ਤਾਂ ਉਹ ਫ਼ੈਮਿਨੇ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਖਿਤਾਬ ਆਪਣੇ ਨਾਂ ਕਰ ਚੁੱਕੀ। ਉਸ ਨੇ ਪੰਜਾਬੀ ਫ਼ਿਲਮਾਂ ‘ਚ ਉਹ ਫ਼ਿਲਮਾਂ 'ਚ 'ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚਕੇ ਰਹੀ’ ਵਿੱਚ ਕੰਮ ਕਰ ਚੁੱਕੀ ਹੈ। -PTC News


Top News view more...

Latest News view more...