ਸ਼ਿਵ ਸੈਨਾ ਆਗੂ ਹਨੀ ਮਹਾਜਨ ‘ਤੇ ਹਮਲਾ ਕਰਨ ਵਾਲੇ 2 ਦੋਸ਼ੀਆਂ ਦੇ ਸਕੈੱਚ ਜਾਰੀ

Gurdaspur Police Sketch of Two accused attacking Shiv Sena leader Honey Mahajan
ਸ਼ਿਵ ਸੈਨਾ ਆਗੂਹਨੀ ਮਹਾਜਨ 'ਤੇ ਹਮਲਾ ਕਰਨ ਵਾਲੇ 2 ਦੋਸ਼ੀਆਂ ਦੇ ਸਕੈੱਚ ਜਾਰੀ

ਸ਼ਿਵ ਸੈਨਾ ਆਗੂ ਹਨੀ ਮਹਾਜਨ ‘ਤੇ ਹਮਲਾ ਕਰਨ ਵਾਲੇ 2 ਦੋਸ਼ੀਆਂ ਦੇ ਸਕੈੱਚ ਜਾਰੀ:ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ‘ਚ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਹਨੀ ਮਹਾਜਨ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ‘ਚ ਪੁਲਿਸ ਵਲੋਂ ਦੋ ਦੋਸ਼ੀਆਂ ਦੇ ਸਕੈੱਚ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

Gurdaspur Police Sketch of Two accused attacking Shiv Sena leader Honey Mahajan
ਸ਼ਿਵ ਸੈਨਾ ਆਗੂ ਹਨੀ ਮਹਾਜਨ ‘ਤੇ ਹਮਲਾ ਕਰਨ ਵਾਲੇ 2 ਦੋਸ਼ੀਆਂ ਦੇ ਸਕੈੱਚ ਜਾਰੀ

ਇਸ ਸਬੰਧੀ ਗੁਰਦਾਸਪੁਰ ਦੇ ਐਸ.ਐਸ.ਪੀ. ਸਵਰਨਜੀਤ ਸਿੰਘ ਨੇ ਕਿਹਾ ਕਿ ਇਹ ਸਕੈੱਚ ਸੀ.ਸੀ.ਟੀ.ਵੀ ਕੈਮਰਿਆਂ ਦੇ ਫੁਟੇਜ਼ ਅਤੇ ਕੁੱਝ ਗਵਾਹਾਂ ਦੇ ਆਧਾਰ ਉੱਤੇ ਬਣਾਏ ਹਨ। ਉਨ੍ਹਾਂ ਦੱਸਿਆ ਪੁਲਿਸ ਇਸ ਘਟਨਾ ਦੀ ਜਾਂਚ ਬੜੀ ਬਾਰੀਕੀ ਨਾਲ ਕਰ ਰਹੀ ਹੈ।

Gurdaspur Police Sketch of Two accused attacking Shiv Sena leader Honey Mahajan
ਸ਼ਿਵ ਸੈਨਾ ਆਗੂ ਹਨੀ ਮਹਾਜਨ ‘ਤੇ ਹਮਲਾ ਕਰਨ ਵਾਲੇ 2 ਦੋਸ਼ੀਆਂ ਦੇ ਸਕੈੱਚ ਜਾਰੀ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਹਨੀ ਮਹਾਜਨ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਸ ਦੇ ਪੱਟ ‘ਤੇ ਗੋਲੀ ਲੱਗੀ ਜਦਕਿ ਉਸ ਦੇ ਨੇੜੇ ਮੌਜੂਦ ਇਕ ਦੁਕਾਨਦਾਰ ਅਸ਼ੋਕ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
-PTCNews