Fri, Apr 26, 2024
Whatsapp

ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ

Written by  Jashan A -- March 27th 2019 09:22 AM
ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ

ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ

ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ,ਗੁਰਦਾਸਪੁਰ: ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਕਾਫੀ ਮਾਲੀ ਨੁਕਸਾਨ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਰੈਡੀਮੇਡ ਗਾਰਮੈਂਟਸ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ 20 ਤੋਂ 25 ਲੱਖ ਰੁਪਏ ਦਾ ਰੈਡੀਮੇਡ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। [caption id="attachment_274933" align="aligncenter" width="300"]fire ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ[/caption] ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਲੱਗ ਗਈ ਤੇ ਅੱਗ ਐਨੀ ਭਿਆਨਕ ਸੀ ਕਿ ਬਾਜ਼ਾਰ 'ਚ ਮੌਜੂਦ ਸਾਰੀਆਂ ਦੁਕਾਨਾਂ ਨੂੰ ਲਪੇਟ 'ਚ ਲੈ ਲਿਆ। ਹੋਰ ਪੜ੍ਹੋ:ਹੁਣ ਚੰਡੀਗੜ੍ਹ ਜਾਣਾ ਪਵੇਗਾ ਮਹਿੰਗਾ, ਵਿਦਿਆਰਥੀਆਂ ‘ਤੇ ਪਵੇਗਾ ਜ਼ਿਆਦਾ ਅਸਰ, ਜਾਣੋ ਮਾਮਲਾ [caption id="attachment_274934" align="aligncenter" width="300"]fire ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਦੇਖੋ ਤਸਵੀਰਾਂ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਇਆ। ਉਥੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...