Sat, Apr 27, 2024
Whatsapp

ਨਸ਼ਿਆਂ ਦੀ ਦਲਦਲ 'ਚ ਫਸਿਆ ਕੌਮਾਂਤਰੀ ਕਬੱਡੀ ਖਿਡਾਰੀ, ਖੇਡ ਪ੍ਰੋਮੋਟਰਾਂ 'ਤੇ ਲਾਏ ਗੰਭੀਰ ਇਲਜ਼ਾਮ

Written by  Jashan A -- January 07th 2020 09:40 AM -- Updated: January 07th 2020 09:59 AM
ਨਸ਼ਿਆਂ ਦੀ ਦਲਦਲ 'ਚ ਫਸਿਆ ਕੌਮਾਂਤਰੀ ਕਬੱਡੀ ਖਿਡਾਰੀ, ਖੇਡ ਪ੍ਰੋਮੋਟਰਾਂ 'ਤੇ ਲਾਏ ਗੰਭੀਰ ਇਲਜ਼ਾਮ

ਨਸ਼ਿਆਂ ਦੀ ਦਲਦਲ 'ਚ ਫਸਿਆ ਕੌਮਾਂਤਰੀ ਕਬੱਡੀ ਖਿਡਾਰੀ, ਖੇਡ ਪ੍ਰੋਮੋਟਰਾਂ 'ਤੇ ਲਾਏ ਗੰਭੀਰ ਇਲਜ਼ਾਮ

ਨਸ਼ਿਆਂ ਦੀ ਦਲਦਲ 'ਚ ਫਸਿਆ ਕੌਮਾਂਤਰੀ ਕਬੱਡੀ ਖਿਡਾਰੀ, ਖੇਡ ਪ੍ਰੋਮੋਟਰਾਂ 'ਤੇ ਲਾਏ ਗੰਭੀਰ ਇਲਜ਼ਾਮ,ਗੁਰਦਾਸਪੁਰ: ਪੰਜਾਬ ਸਰਕਾਰ ਭਲੇ ਹੀ ਨਸ਼ੇ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਅਸਲੀਅਤ ਇਹ ਹੈ ਕਿ ਨਸ਼ਾ ਹੁਣ ਆਮ ਲੋਕਾਂ ਦੇ ਬਾਅਦ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀ ਚਪੇਟ 'ਚ ਲੈ ਚੁੱਕਿਆ ਹੈ। ਜਿਸ ਦਾ ਸਬੂਤ ਹੈ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ 'ਚ ਆਪਣਾ ਇਲਾਜ਼ ਕਰਵਾ ਰਿਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਜੋ ਨਸ਼ੇ ਦੀ ਦਲਦਲ 'ਚ ਫਸ ਚੁੱਕਾ ਹੈ। ਹੋਰ ਪੜ੍ਹੋ: ਬੀਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਲਿਆ ਫਾਹਾ, ਹੋਈ ਮੌਤ ਇਸ ਕਬੱਡੀ ਖਿਡਾਰੀ ਨੇ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।ਪੀੜਤ ਖਿਡਾਰੀ ਨੇ ਖੇਡ ਪ੍ਰੋਮੋਟਰਾਂ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਖੇਡ ਪ੍ਰੋਮੋਟਰਾਂ ਨੇ ਮੈਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਹੈ। ਉਸ ਨੇ ਕਿਹਾ ਕਿ 'ਚੰਗੇ ਪ੍ਰਦਰਸ਼ਨ ਲਈ ਪ੍ਰੋਮੋਟਰ ਮੈਨੂੰ ਟਰਮਨ ਨਾਂਅ ਦਾ ਇੰਜੈਕਸ਼ਨ' ਦਿੰਦੇ ਸਨ।ਉਸ ਨੇ ਇਹ ਵੀ ਦੱਸਿਆ ਕਿ ਕਬੱਡੀ 'ਚ ਨਸ਼ਾ ਵੱਡੇ ਪੱਧਰ 'ਤੇ ਵਧ ਚੁੱਕਿਆ ਹੈ ਤੇ 'ਕਬੱਡੀ ਵਿੱਚ ਨਸ਼ੇ ਅਤੇ ਬਲੈਕ ਮਨੀ ਨੂੰ ਵਾਈਟ ਕਰਨ ਦਾ ਵੱਡੇ ਪੱਧਰ 'ਤੇ ਗੋਰਖਧੰਦਾ' ਚੱਲ ਰਿਹਾ ਹੈ। ਅੱਗੇ ਉਸ ਨੇ ਡੋਪ ਟੈਸਟਾਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਦੇਸ਼ ਅਤੇ ਵਿਦੇਸ਼ ਵਿੱਚ ਪੈਸੇ ਦੇ ਕੇ ਡੋਪ ਟੈਸਟ ਪਾਸ ਕਰਵਾਏ ਜਾਂਦੇ ਹਨ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...