Sat, Apr 27, 2024
Whatsapp

ਗੁਰਮਿਹਰ ਕੌਰ ਨੂੰ ਮਿਲੀ ਕੌਮਾਂਤਰੀ ਪਛਾਣ

Written by  Joshi -- October 15th 2017 03:06 PM -- Updated: October 15th 2017 03:45 PM
ਗੁਰਮਿਹਰ ਕੌਰ ਨੂੰ ਮਿਲੀ ਕੌਮਾਂਤਰੀ ਪਛਾਣ

ਗੁਰਮਿਹਰ ਕੌਰ ਨੂੰ ਮਿਲੀ ਕੌਮਾਂਤਰੀ ਪਛਾਣ

ਗੁਰਮਿਹਰ ਕੌਰ ਨੂੰ ਮਿਲੀ ਕੌਮਾਂਤਰੀ ਪਛਾਣ, ਕੀਤੀ ਇਹ ਟਿੱਪਣੀ! ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਇੱਕ ਵਾਰ ਫਿਰ ਸੁਰਖੀਆਂ 'ਤ ਛਾਈ ਹੈ ਕਿਉਂਕਿ ਉਸ ਦਾ ਨਾਂ 'ਟਾਈਮਜ਼ ਮੈਗਜ਼ੀਨ' - ਅਮਰੀਕਾ ਦੀ 'ਲੀਡਰਸ ਆਫ ਦੀ ਈਅਰ 2017 'ਚ ਚੁਣਿਆ ਗਿਆ ਹੈ। ਹੁਰਮਿਹਰ ਕੌਰ, ਕਾਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਹੈਰੀ ਦੀ ਧੀ ਹੈ। ਉਸਨੂੰ ਅਮਰੀਕਾ ਦੀ ਮੈਗਜ਼ੀਨ ਨੇ 'ਨੈਕਸਟ ਜੈਨਰੇਸ਼ਨ ਲੀਡਰਾਂ' 'ਚ ਨਾਮਜ਼ਦ ਕੀਤਾ ਹੈ। ਇਸ ਸੂਚੀ ਵਿੱਚ ਮੈਗਜੀਨ ਨੇ 10 ਨੌਜਵਾਨਾਂ ਨੂੰ ਚੁਣਿਆ ਹੈ ਕਿਹਨਾਂ ਨੇ "ਬੋਲਣ ਦੀ ਆਜ਼ਾਦੀ" ਮੁੱਦੇ 'ਤੇ ਕੁਝ ਨਵਾਂ ਕਰ ਵਿਖਾਇਆ ਹੈ ਅਤੇ ਇਸ 'ਚ ਕੌਰ ਦਾ ਨਾਮ ਵੀ ਸ਼ਾਮਿਲ ਹੈ। Gurmehar Kaur gets nominated in Times America Magazineਕੌਰ ਨੇ ਇਸ ਮਾਣ 'ਤੇ ਬੋਲਦਿਆਂ ਕਿਹਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਆਖਿਰਕਾਰ ਬਾਹਰਵਾਲਿਆਂ ਨੇ ਤਾਂ ਮੈਨੂੰ ਆਦਰ ਸਤਿਕਾਰ ਦਿੱਤਾ ਭਾਵੇਂ ਆਪਣੇ ਉਸਦੀ ਇਸ ਉਮੀਦ 'ਤੇ ਬਹੁਤ ਖਰਾ ਨਹੀਂ ਉਤਰ ਪਾਏ। ਅੱਗੇ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਉਹ ਇੱਕ ਆਮ ਵਿਦਿਆਰਥਣ ਹੈ ਅਤੇ ਆਮ ਵਿਦਿਆਰਥਣ ਵਾਂਗ ਹੀ ਆਪਣਾ ਜੀਵਨ ਜੀਊਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਮੈਂ ਇਸ ਚੋਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਅਤੇ ਟਾਈਮ ਮੈਗਜ਼ੀਨ ਦਾ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਮੈਨੂੰ ਕੌਮਾਂਤਰੀ ਪਛਾਣ ਦਿੱਤੀ ਹੈ। Gurmehar Kaur gets nominated in Times America Magazineਗੁਰਮਿਹਰ ਕੌਰ ਨੇ ਕਿਹਾ ਕਿ ਉਸਦਾ ਫਿਲਹਾਲ ਰਾਜਨੀਤੀ 'ਚ ਆਉਣ ਦਾ ਜਾਂ ਲੀਡਰ ਬਣਨ ਦਾ ਕੋਈ ਇਰਾਦਾ ਨਹੀਂ ਹੈ। ਉਹ ਸਮਾਜ ਨੂੰ ਬਿਹਤਰ ਸੇਧ ਦੇਣ ਲਈ ਕੁਝ ਕਰਨਾ ਚਾਹੁੰਦੀ ਹੈ, ਜਿਸ ਦੇ ਲਈ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ। ਦੁੱਖ ਦੀ ਘੜੀ 'ਚ ਉਸਦਾ ਸਾਥ ਦੇਣ ਲਈ ਕੌਰ ਨੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਹਨਾਂ 'ਚ ਆਪਣੀ ਮਾਂ ਦਾ ਖਾਸ ਧੰਨਵਾਦ ਕੀਤਾ। —PTC News


Top News view more...

Latest News view more...