Sat, Apr 27, 2024
Whatsapp

ਗੁਰੂਹਰਸਹਾਏ: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਵਜਾਨ ਦੀ ਮੌਤ

Written by  Jashan A -- January 19th 2020 03:23 PM
ਗੁਰੂਹਰਸਹਾਏ: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਵਜਾਨ ਦੀ ਮੌਤ

ਗੁਰੂਹਰਸਹਾਏ: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਵਜਾਨ ਦੀ ਮੌਤ

ਗੁਰੂਹਰਸਹਾਏ: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਵਜਾਨ ਦੀ ਮੌਤ,ਗੁਰੂਹਰਸਹਾਏ: ਪੰਜਾਬ 'ਚ ਨਸ਼ਿਆਂ ਦੀ ਆਮਦ ਲਗਾਤਾਰ ਵਧਦੀ ਜਾ ਰਹੀ ਹੈ, ਆਏ ਦਿਨ ਪੰਜਾਬ ਦੀ ਜਵਾਨੀ ਇਸ ਨਸ਼ਿਆਂ ਦੀ ਦਲਦਲ 'ਚ ਫਸ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਰਹੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਛਾਗਾ ਰਾਏ ਉਤਾੜ ਤੋਂ ਸਾਹਮਣੇ ਆਏ ਹੈ, ਜਿਥੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।ਮਿ੍ਤਕ ਦੀ ਪਛਾਣ ਖਜਾਨ ਸਿੰਘ (26) ਵਜੋਂ ਹੋਈ ਹੈ। ਹੋਰ ਪੜ੍ਹੋ: ਲੋਹੜੀ ਦੇ ਦਿਨ ਖੰਨਾ 'ਚ ਵੱਡੀ ਵਾਰਦਾਤ, ਗੋਲੀ ਲੱਗਣ ਕਾਰਨ ਅਧਿਆਪਕਾ ਦੀ ਮੌਤ ਨੌਜਵਾਨ ਦੀ ਮੌਤ ਹੋਣ ਕਾਰਨ ਪਰਿਵਾਰਕ ਮੈਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਦੀ 'ਨਾਲਾਇਕੀ' ਕਾਰਨ ਅੱਜ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਪਿੰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸ਼ਰੇਆਮ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ, ਪਰ ਪੁਲਿਸ ਉਕਤ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀ ਹੈ। -PTC News


Top News view more...

Latest News view more...