26/11 ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਲਾਹੌਰ ਤੋਂ ਗ੍ਰਿਫਤਾਰ

26/11 ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਲਾਹੌਰ ਤੋਂ ਗ੍ਰਿਫਤਾਰ,ਲਾਹੌਰ: ਮੁੰਬਈ ‘ਚ ਨਵੰਬਰ 2011 ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਖੂੰਖਾਰ ਅੱਤਵਾਦੀ ਹਾਫਿਜ਼ ਸਈਦ ‘ਤੇ ਪਾਕਿਸਤਾਨ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਪਾਕਿਤਸਾਨੀ ਪੰਜਾਬ ਦੇ ਸੀ.ਟੀ.ਡੀ ਨੇ ਹਾਫਿਜ਼ ਨੂੰ ਲਾਹੌਰ ਵਿਖੇ ਗ੍ਰਿਫਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਹਾਫਿਜ਼ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।ਹਾਲ ਹੀ ਵਿੱਚ 26 / 11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ ਸਈਦ ਅਤੇ ਉਸਦੇ 12 ਸਾਥੀਆਂ ਦੇ ਖਿਲਾਫ 23 ਮਾਮਲਿਆਂ ਵਿੱਚ ਆਤੰਕਵਾਦ ਦੀ ਫੰਡਿੰਗ ਦੇ ਇਲਜ਼ਾਮ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸਦੇ ਬਾਅਦ ਇਹ ਕਾਰਵਾਈ ਹੋਈ ਹੈ।

-PTC News