Sat, Apr 27, 2024
Whatsapp

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ

Written by  Shanker Badra -- April 12th 2019 07:21 PM -- Updated: April 12th 2019 10:21 PM
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ:ਹਲਕਾ ਫ਼ਤਿਹਗੜ੍ਹ ਸਾਹਿਬ ਵਿਖੇ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਜਿਸ ਨੂੰ ਲੈ ਕੇ ਮਲੇਰਕੋਟਲਾ ਨਾਲ ਲੱਗਦੇ ਅਜਿਹੇ ਪਿੰਡ ਜੋ ਹਲਕਾ ਹਲਕਾ ਫ਼ਤਿਹਗੜ੍ਹ ਸਾਹਿਬ ਵਿੱਚ ਆਉਂਦੇ ਹਨ ,ਉਥੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਨਾਲ ਹੀ ਕੁਝ ਕਾਂਗਰਸੀ ਵਰਕਰਾਂ ਨੂੰ ਅਕਾਲੀ ਦਲ ਵਿਚ ਸਰੋਪਾ ਪਾ ਕੇ ਸ਼ਾਮਿਲ ਕੀਤਾ ਗਿਆ।ਇਸ ਮੌਕੇ ਦਰਬਾਰਾ ਸਿੰਘ ਗੁਰੂ ਵੱਲੋਂ ਆਈਜੀ ਦੀ ਕੀਤੀ ਕਿ ਬਦਲੀ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਚੋਣ ਜ਼ਾਬਤੇ ਦੌਰਾਨ ਇੱਕ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਗਿਆ ਸੀ ਕਿ ਉਹ ਜਲਦ ਹੀ ਇਸ ਕੇਸ ਦਾ ਚਲਾਨ ਪੇਸ਼ ਕਰਨਗੇ।ਇਸ ਦੇ ਨਾਲ ਹੀ ਗੁਰੂ ਨੇ ਇਹ ਵੀ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਆਈਜੀ ਸਿਰਫ ਇਕੱਲੇ ਹੀ ਜਾਂਚ ਨਹੀਂ ਕਰ ਰਹੇ ਸਨ ਬਲਕਿ ਹੋਰ ਵੀ ਅਧਿਕਾਰੀ ਹਨ ਜੋ ਜਾਂਚ ਕਰ ਰਹੇ ਹਨ।ਹਲਕਾ ਫ਼ਤਿਹਗੜ੍ਹ ਸਾਹਿਬ ਵਿਖੇ ਦਰਬਾਰਾ ਸਿੰਘ ਗੁਰੂ ਵੱਲੋਂ ਇਕਬਾਲ ਸਿੰਘ ਝੂੰਦਾਂ ਜ਼ਿਲ੍ਹਾ ਅਕਾਲੀ ਦਲ ਇੰਚਾਰਜ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। [caption id="attachment_282101" align="aligncenter" width="300"]SAD Candidate Darbara Guru Halqa Fatehgarh Sahib Election campaign ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ[/caption] ਇਸ ਦੌਰਾਨ ਗੁਰੂ ਨੇ ਕਿਹਾ ਕਿ ਉਨ੍ਹਾਂ ਨੂੰ ਭਰਵਾਂ ਸਹਿਯੋਗ ਹਲਕੇ ਵਿਚੋਂ ਮਿਲ ਰਿਹਾ ਹੈ ਤੇ ਉਨ੍ਹਾਂ ਯਕੀਨ ਦਿਲਾਇਆ ਕਿ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਹਾਸਲ ਕਰਕੇ ਅਕਾਲੀ ਦਲ ਦੀ ਝੋਲੀ ਵਿਚ ਪਾਉਣਗੇ।ਦਰਬਾਰਾ ਸਿੰਘ ਨੇ ਇਹ ਵੀ ਕਿਹਾ ਕਿ ਜੋ ਬੇਅਦਬੀ ਕਰਨ ਲਈ ਸਿਟ ਬਣਾਈ ਗਈ ਸੀ,ਉਸ ਦਾ ਅਕਾਲੀ ਦਲ ਨੂੰ ਕੋਈ ਵੀ ਇਤਰਾਜ਼ ਨਹੀਂ ਹੈ ਪਰ ਆਈਜੀ ਵੱਲੋਂ ਚੋਣ ਜ਼ਾਬਤੇ ਦੌਰਾਨ ਇਕ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਚਲਾਨ ਪੇਸ਼ ਕਰਨ ਦੀ ਜੋ ਗੱਲ ਕਹੀ ਗਈ ਸੀ ਅਤੇ ਜਲਦ ਹੀ ਜਾਂਚ ਖਤਮ ਹੋਣ ਦੀ ਗੱਲ ਕਹੀ ਗਈ ਸੀ। ਚੋਰਾਂ ਵੱਲੋਂ ਮਜੀਠੀਆ 'ਤੇ ਪੁੱਛੇ ਗਏ ਸਵਾਲ 'ਤੇ ਆਈਜੀ ਵੱਲੋਂ ਇਤਰਾਜ਼ਯੋਗ ਸਵਾਲ ਦਾ ਜਵਾਬ ਦਿੱਤਾ ਗਿਆ ਸੀ ,ਜੋ ਕਿ ਬਹੁਤ ਗਲਤ ਹੈ।ਜਿਸ ਕਰਕੇ ਚੋਣ ਜ਼ਾਬਤਾ ਦੀ ਉਲੰਘਣਾ ਹੈ, ਜਿਸ ਨੂੰ ਦੇਖਦਿਆਂ ਇਲੈਕਸ਼ਨ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਉਸਦੇ ਅਹੁਦੇ ਤੋਂ ਇਲੈਕਸ਼ਨ ਸਮੇਂ ਤੱਕ ਹਟਾ ਦਿੱਤਾ ਗਿਆ, ਜੋ ਕਿ ਇਲੈਕਸ਼ਨ ਤੋਂ ਬਾਅਦ ਉਹ ਮੁੜ ਆਪਣੇ ਅਹੁਦੇ ਤੇ ਕਾਬਿਜ ਹੋ ਸਕਣਗੇ ਅਤੇ ਦੁਬਾਰਾ ਜਾਂਚ ਕਰ ਸਕਣਗੇ। [caption id="attachment_282100" align="aligncenter" width="300"]SAD Candidate Darbara Guru Halqa Fatehgarh Sahib Election campaign ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ[/caption] ਉਧਰ ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਅਕਾਲੀ ਦਲ ਦੇ ਇੰਚਾਰਜ ਇਕਬਾਲ ਸਿੰਘ ਝੂੰਦਾਂ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਵਰਕਰ ਆਪਣੀਆਂ ਪਾਰਟੀਆਂ ਛੱਡ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਕਿਉਂਕਿ ਹੋਰ ਦੂਸਰੀਆਂ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ, ਜਿਸ ਦੇ ਆਧਾਰ 'ਤੇ ਉਹ ਲੋਕਾਂ ਵਿੱਚ ਜਾ ਕੇ ਵੋਟ ਮੰਗ ਸਕਣ।ਇਸ ਲਈ ਅਕਾਲੀ ਦਲ ਪਾਰਟੀ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਹਨ।ਉਨ੍ਹਾਂ ਕਿਹਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਠੱਗੀ ਲਗਾਈ ਗਈ ਹੈ। [caption id="attachment_282099" align="aligncenter" width="300"]SAD Candidate Darbara Guru Halqa Fatehgarh Sahib Election campaign ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ[/caption] ਕਾਂਗਰਸ ਪਾਰਟੀ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਸੱਤਾ 'ਚ ਆਉਣ ਤੋਂ ਪਹਿਲਾਂ ਵੱਡੇ- ਵੱਡੇ ਜਿੱਥੇ ਝੂਠੇ ਵਾਅਦੇ ਕੀਤੇ ਸਨ ਉੱਥੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਉਨ੍ਹਾਂ ਵੱਲੋਂ ਜੋ ਝੂਠੇ ਵਾਅਦੇ ਲੋਕਾਂ ਨਾਲ ਕੀਤੇ ਸਨ ,ਜਿਸ ਕਰਕੇ ਲੋਕ ਕਦੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ ,ਜਿਸ ਕਰਕੇ ਉਹ ਇਹ ਪਾਰਟੀ ਛੱਡ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। -PTCNews


Top News view more...

Latest News view more...