Happy Birthday Akshay Kumar: 52 ਸਾਲ ਦੇ ਹੋਏ ਅਕਸ਼ੈ, ਜਾਣੋ, ਉਹਨਾਂ ਬਾਰੇ ਕੁਝ ਦਿਲਚਸਪ ਗੱਲਾਂ

Happy Birthday Akshay Kumar

Happy Birthday Akshay Kumar: 52 ਸਾਲ ਦੇ ਹੋਏ ਅਕਸ਼ੈ, ਜਾਣੋ, ਉਹਨਾਂ ਬਾਰੇ ਕੁਝ ਦਿਲਚਸਪ ਗੱਲਾਂ,ਆਪਣੀ ਸਖ਼ਤ ਮੇਹਨਤ ਸਦਕਾ ਬਾਲੀਵੁੱਡ ‘ਚ ਵੱਖਰਾ ਨਾਮ ਕਮਾਉਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਿਹਾ ਹੈ। ਅਕਸ਼ੈ ਕੁਮਾਰ ਦਾ ਜਨਮ 9 ਸਤੰਬਰ 1967 ਨੂੰ ਅਮ੍ਰਿਤਸਰ ’ਚ ਹੋਇਆ। ਅਕਸ਼ੈ ਕੁਮਾਰ ਦਾ ਅਸਲੀ ਨਾਮ ਰਾਜੀਵ ਹਰੀਓਮ ਭਾਟੀਆ ਹੈ। ਫਿਲਮ ਇੰਡਸਟਰੀ ਦੇ ਇਸ ਖਿਡਾਰੀ ਨੂੰ ਉਹਨਾਂ ਦੇ ਚਾਹੁਣ ਵਾਲੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਅਕਸ਼ੈ ਨੇ ਫਿਲਮ ‘ਸੌਗੰਧ’ ਨਾਲ ਬਤੋਰ ਹੀਰੋ ਬਾਲੀਵੁੱਡ ’ਚ ਐਂਟਰੀ ਕੀਤੀ। ਅਕਸ਼ੈ ਫਿਰ ਹੌਲੀ-ਹੌਲੀ ਬਾਲੀਵੁੱਡ ਦੇ ਸਟਾਰ ਬਣ ਦੇ ਗਏ। ਉਨ੍ਹਾਂ ਨੂੰ ਇਕੱਠੇ ਕਈ ਫਿਲਮਾਂ ਦੇ ਆਫਰ ਆਉਣ ਲੱਗੇ। ਹੁਣ ਤੱਕ ਅਕਸ਼ੈ ਕੁਮਾਰ ਨੇ ਆਪਣੇ ਪੂਰੇ ਕਰੀਅਰ ’ਚ ਲੱਗਭਗ 100 ਫਿਮਲਾਂ ’ਚ ਕੰਮ ਕਰ ਚੁੱਕੇ ਹਨ। ਉਹਨੇ ਨੇ ‘ਮੈਂ ਖਿਲਾੜੀ ਤੂੰ ਅਨਾੜੀ’, ‘ਇੱਕੇ ਪੇ ਇੱਕਾ’, ‘ਅਮਾਨਤ’, ‘ਸੁਹਾਗ’, ‘ਜ਼ਖਮੀ ਦਿਲ” ਮਿਸ਼ਨ ਮੰਗਲ, ਪੈਡ ਮੈਨ, ਕੇਸਰੀ ਜਿਹੀਆਂ ਬੇਹਤਰਨ ਫ਼ਿਲਮਾਂ ਬਾਲੀਵੁਡ ਦੀ ਝੋਲੀ ‘ਚ ਪਾਈਆਂ ਹਨ।

ਫਿਲਮਾ ਦੇ ਨਾਲ-ਨਾਲ ਅਕਸ਼ੈ ਕੁਮਾਰ ਦੀ ਟਵਿੰਕਲ ਖੰਨਾ ਨਾਲ ਪ੍ਰੇਮ ਕਹਾਣੀ ਵੀ ਬੜੀ ਦਿਲਚਸਪ ਹੈ ।ਟਵਿੰਕਲ ਖੰਨਾ ਨਾਲ ਉਨ੍ਹਾਂ ਦੀ ਮੁਲਾਕਾਤ ਮੁੰਬਈ ‘ਚ ਫ਼ਿਲਮ ਫੇਅਰ ਮੈਗਜ਼ੀਨ ਦੇ ਸ਼ੂਟ ਦੌਰਾਨ ਹੋਈ ਸੀ।

ਇਸੇ ਦੌਰਾਨ ਟਵਿੰਕਲ ਦੀ ਫ਼ਿਲਮ ‘ਇੰਟਰਨੈਸ਼ਨਲ ਖਿਲਾੜੀ’ ਦੀ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਹੀ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ ਅਤੇ ਦੋਵਾਂ ਦੇ ਘਰ ਇੱਕ ਧੀ ਅਤੇ ਪੁੱਤਰ ਨੇ ਜਨਮ ਲਿਆ।

ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਜਨਮਦਿਨ ਮੌਕੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਦਰਅਸਲ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਟੀਜ਼ਰ ਸਾਂਝਾ ਕੀਤਾ ਹੈ, ਜਿਸ ‘ਚ ਪ੍ਰਿਥਵੀ ਰਾਜ ਚੌਹਾਨ ਦੇ ਰੋਲ ‘ਚ ਦਿਖਾਈ ਦੇਣਗੇ।

ਇਸ ਟੀਜ਼ਰ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਆਪਣੇ ਬਰਥਡੇ ‘ਤੇ ਆਪਣੀ ਪਹਿਲੀ ਪੀਰੀਅਡ ਫ਼ਿਲਮ ਬਾਰੇ ਦੱਸਦੇ ਹੋਏ ਬਹੁਤ ਹੀ ਉਤਸ਼ਾਹਿਤ ਹਾਂ,ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਫ਼ਿਲਮ ‘ਚ ਹੀਰੋ ਦਾ ਰੋਲ ਪਲੇ ਕਰਨ ਦਾ ਮੌਕਾ ਮਿਲਿਆ ਹੈ”।

-PTC News