Sun, Dec 14, 2025
Whatsapp

Happy Birthday Gulzar: ਸੰਪੂਰਨ ਸਿੰਘ ਕਾਲਰਾ ਨੇ ਬਾਲੀਵੁੱਡ ਨੂੰ ਗੀਤਾਂ ਨਾਲ ਕੀਤਾ "ਗੁਲਜ਼ਾਰ", ਜਾਣੋ ਦਿਲਚਸਪ ਕਿੱਸੇ

Reported by:  PTC News Desk  Edited by:  Jashan A -- August 18th 2019 01:40 PM
Happy Birthday Gulzar: ਸੰਪੂਰਨ ਸਿੰਘ ਕਾਲਰਾ ਨੇ ਬਾਲੀਵੁੱਡ ਨੂੰ ਗੀਤਾਂ ਨਾਲ ਕੀਤਾ

Happy Birthday Gulzar: ਸੰਪੂਰਨ ਸਿੰਘ ਕਾਲਰਾ ਨੇ ਬਾਲੀਵੁੱਡ ਨੂੰ ਗੀਤਾਂ ਨਾਲ ਕੀਤਾ "ਗੁਲਜ਼ਾਰ", ਜਾਣੋ ਦਿਲਚਸਪ ਕਿੱਸੇ

Happy Birthday Gulzar: ਸੰਪੂਰਨ ਸਿੰਘ ਕਾਲਰਾ ਨੇ ਬਾਲੀਵੁੱਡ ਨੂੰ ਗੀਤਾਂ ਨਾਲ ਕੀਤਾ "ਗੁਲਜ਼ਾਰ", ਜਾਣੋ ਦਿਲਚਸਪ ਕਿੱਸੇ,ਨਵੀਂ ਦਿੱਲੀ: ਬਾਲੀਵੁੱਡ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ 'ਚ ਗੁਲਜ਼ਾਰ ਦਾ ਨਾਮ ਕਾਫੀ ਵੱਡਾ ਹੈ। 18 ਅਗਸਤ 1934 ਨੂੰ ਜਨਮੇ ਗੁਲਜ਼ਾਰ ਆਪਣਾ 85ਵਾਂ ਜਨਮਦਿਨ ਮਨਾ ਰਹੇ ਹਨ। ਗੁਲਜ਼ਾਰ ਦਾ ਅਸਲੀ ਨਾਮ ਸੰਪੂਰਨ ਸਿੰਘ ਕਾਲਰਾ ਹੈ। ਤੁਹਾਨੂੰ ਦੱਸ ਦਈਏ ਕਿ ਗੁਲਜ਼ਾਰ ਨੇ 1963 'ਚ ਆਈ ਫਿਲਮ ਬੰਦਿਨੀ ਨਾਲ ਮਿਊਜ਼ਿਕ ਡਾਇਰੈਕਟਰ SD ਬਰਮਨ ਨਾਲ ਆਪਣੇ ਕਰੀਅਰ ਦੀ ਸ਼ੁਰੁਆਤ ਕੀਤੀ ਸੀ। gulzarਭਾਰਤ ਅਤੇ ਪਾਕਿਸਤਾਨ ਦੇ ਬੰਟਵਾਰੇ ਤੋਂ ਬਾਅਦ ਗੁਲਜ਼ਾਰ ਦਾ ਪਰਿਵਾਰ ਪੁਸ਼ਤੈਨੀ ਘਰ ਛੱਡ ਕੇ ਅਮ੍ਰਿਤਸਰ ਵਿੱਚ ਵਸ ਗਿਆ। ਜਿਸ ਤੋਂ ਕੁੱਝ ਸਾਲ ਬਾਅਦ ਗੁਲਜ਼ਾਰ ਮੁੰਬਈ ਚਲੇ ਆਏ। ਸੁਪਨਿਆ ਦੇ ਪਿੱਛੇ ਭੱਜਣ ਅਤੇ ਢਿੱਡ ਦੀ ਮੰਗ ਪੂਰੀ ਕਰਨ ਲਈ ਉਨ੍ਹਾਂ ਨੇ ਵਰਲੀ ਵਿੱਚ ਇੱਕ ਗੈਰਾਜ ਵਿੱਚ ਕਾਰ ਮੇਕੈਨਿਕ ਦਾ ਕੰਮ ਕੀਤਾ। ਪਰ ਇਸ ਦੌਰਾਨ ਵੀ ਫੁਰਸਤ ਦੇ ਪਲਾਂ ਵਿੱਚ ਉਨ੍ਹਾਂਨੇ ਕਵਿਤਾਵਾਂ ਲਿਖਣਾ ਜਾਰੀ ਰੱਖਿਆ। gulzarਆਂਧੀ, ਮੌਸਮ, ਮ‍ਿਰਜਾ ਗਾਲ‍ਿਬ ( ਟੀਵੀ ਸੀਰੀਜ ),ਕ‍ਿਰਦਾਰ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਗੁਲਜ਼ਾਰ ਨੇ ਬਾਲੀਵੁਡ ਦੀਆਂ ਕਈ ਫ਼ਿਲਮਾਂ ਦੇ ਲਈ ਗੀਤ ਲ‍ਿਖੇ ਹਨ। ਉਨ੍ਹਾਂ ਦੇ ਇਸ ਯੋਗਦਾਨ ਦੇ ਲਈ ਉਂਨ‍ਹਾਂ 2004 ਵਿੱਚ ਪਦਮਭੂਸ਼ਣ ਨਾਲ ਨਵਾਜਿਆ ਗਿਆ ਸੀ। ਇਸਦੇ ਇਲਾਵਾ ਉਹ ਕਈ ਵਾਰ ਨੈਸ਼ਨਲ ਫ‍ਿਲ‍ਮ ਅਵਾਰਡ , 20 ਫ‍ਿਲ‍ਮਫੇਅਰ ਅਵਾਰਡ , ਇੱਕ ਵਾਰ ਅਕੈਡਮੀ ਅਵਾਰਡ ਅਤੇ ਇੱਕ ਵਾਰ ਗਰੈਮੀ ਅਵਾਰਡ ਜਿੱਤ ਚੁੱਕੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 15 ਮਈ 1973 ਨੂੰ ਇਹ ਕਪਲ ਵਿਆਹ ਦੇ ਬੰਧਨ 'ਚ ਬੱਝਿਆ। ਜਿਸ ਵਿਚ ਦਿਲੀਪ ਕੁਮਾਰ, ਰਾਜੇਸ਼ ਖੰਨਾ ਅਤੇ ਅਮਿਤਾਭ ਵਰਗੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। gulzarਕੁਝ ਸਮੇਂ ਬਾਅਦ ਰਾਖੀ-ਗੁਲਜ਼ਾਰ ਦੇ ਘਰ ਧੀ ਮੇਘਨਾ ਦਾ ਜਨਮ ਹੋਇਆ ਪਰ ਮੇਘਨਾ ਦੇ ਜਨਮ ਦੇ ਇਕ ਸਾਲ ਬਾਅਦ ਗੁਲਜ਼ਾਰ-ਰਾਖੀ ਨੇ ਵੱਖ ਹੋਣ ਦਾ ਫੈਸਲਾ ਲਿਆ, ਹਾਲਾਂਕਿ ਦੋਵਾਂ ਨੇ ਧੀ ਮੇਘਨਾ ਦੀ ਖਾਤਿਰ ਅੱਜ ਤੱਕ ਤਲਾਕ ਨਹੀਂ ਲਿਆ ਹੈ। -PTC News


Top News view more...

Latest News view more...

PTC NETWORK
PTC NETWORK