37 ਸਾਲ ਦੇ ਹੋਏ ਸ਼ੈਰੀ ਮਾਨ, ਇਸ ਵਾਰ ਨਹੀਂ ਮਨਾਉਣਗੇ ਜਨਮ ਦਿਨ, ਜਾਣੋ ਵਜ੍ਹਾ

Sharry Mann

37 ਸਾਲ ਦੇ ਹੋਏ ਸ਼ੈਰੀ ਮਾਨ, ਇਸ ਵਾਰ ਨਹੀਂ ਮਨਾਉਣਗੇ ਜਨਮ ਦਿਨ, ਜਾਣੋ ਵਜ੍ਹਾ,’ਯਾਰ ਅਣਮੁੱਲੇ’, ਤਿੰਨ ਪੈੱਗ, ‘ਪੂਜਾ ਕਿਵੇਂ ਆ’, ‘ਹੈਸ਼ਟੈਗ’, ਇਕ ਤੋਂ ਬਾਅਦ ਇੱਕ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਉਣ ਵਾਲੇ ਪੰਜਾਬੀ ਗਾਇਕ ਸ਼ੈਰੀ ਮਾਨ ਅੱਜ 37 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1982 ਨੂੰ ਮੋਹਾਲੀ ‘ਚ ਹੋਇਆ ਸੀ। ਉਹਨਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ।


ਇਸ ਦੌਰਾਨ ਸ਼ੈਰੀ ਨੇ ਆਪਣੇ ਜਨਮਦਿਨ ਦੇ ਸਬੰਧ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਲਿਖਿਆ ਹੈ ਕਿ ” “ਮੇਰੇ ਮਿਊਜ਼ਿਕ ਨੂੰ ਪਿਆਰ ਕਰਨ ਲਈ ਧੰਨਵਾਦ ਦੋਸਤਾਂ ਯਾਰਾਂ ਨੂੰ ਬੇਨਤੀ ਹੈ ਕਿ ਇਸ ਵਾਰ ਜਨਮ ਦਿਨ ‘ਤੇ ਕੋਈ ਵੀ ਕੇਕ ਨਾ ਲੈ ਕੇ ਆਇਓ,ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਮਿਊਜ਼ਿਕ ‘ਚ ਕੁਝ ਨਹੀਂ ਕੀਤਾ …ਨਾ ਸੋਸ਼ਲ ਮੀਡੀਆ ਤੇ ਹੀ ਐਕਟਿਵ ਰਿਹਾ,ਓਸ ਲਈ ਮੁਆਫ਼ੀ।ਪਰ ਜਲਦੀ ਗਾਉਣ ‘ਤੇ ਲਿਖਣ ਲੱਗੁਗਾਂ ਤੇ ਨਵੇਂ-ਨਵੇਂ ਗੀਤ ਤੁਹਾਡੇ ਸਾਰਿਆਂ ਲਈ ਲੈ ਕੇ ਆਉਂਗਾ। ਕਿਉਂਕਿ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਹੱਸਦਾ ਗਾਉਂਦਾ ਰਹਾਂ।ਸੋ ਸਟੇ ਟਿਊਨਡ ਦੋਸਤੋ ਮਿੱਤਰੋ ਚਾਹੁਣ ਵਾਲਿਓ ਥੋਡਾ ਸਾਡੇ ਆਲਾ ਸ਼ੈਰੀ ਮਾਨ।

ਹੋਰ ਪੜ੍ਹੋ: ਦੋ ਦਿਨ ਬਾਅਦ ਚਾਰ ਸਾਲਾ ਬੱਚੇ ਦਾ ਸੀ ਜਨਮ ਦਿਨ, “ਲੱਸੀ” ਦੇ ਭੁਲੇਖੇ ਪੀ ਲਈ ਫਿਨਾਇਲ, ਮੌਤ

ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਗੀਤ ‘ਯਾਰ ਅਣਮੁੱਲੇ’ ਨਾਲ ਸ਼ੈਰੀ ਮਾਨ ਡੈਬਿਊ ਕੀਤਾ। ਉਂਝ ਉਨ੍ਹਾਂ ਦੇ ਸਾਰੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲਿਆ ਪਰ ‘ਯਾਰ ਅਣਮੁੱਲੇ’ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਸੰਗੀਤ ਜਗਤ ‘ਚ ਪੱਕੇ ਪੈਰੀ ਖੜ੍ਹੇ ਕੀਤਾ।

ਸ਼ੈਰੀ ਮਾਨ ਹੁਣ ਤੱਕ ‘ਯਾਰ ਅਣਮੁੱਲੇ’, ਤਿੰਨ ਪੈੱਗ, ‘ਪੂਜਾ ਕਿਵੇਂ ਆ’, ‘ਹੈਸ਼ਟੈਗ’, ‘ਕੱਲਾ ਚੰਨ੍ਹ’, ‘ਵੱਡਾ ਬਾਈ’ ‘ਦਿਲ ਦਾ ਦਿਮਾਗ’ ‘ਸਾਡੇ ਆਲਾ’, ‘ਮੁੰਡਾ ਭਾਲ ਦੀ’, ‘3 ਪੈੱਗ’, ‘ਹੋਸਟਲ’, ‘ਸਾਡੇ ਆਲਾ’, ‘ਕਿਊਟ ਮੁੰਡਾ’, ਜਿਹੇ ਹਿੱਟ ਗਾਣੇ ਗਾ ਚੁੱਕੇ ਹਨ।

-PTC News