ਹੋਰ ਖਬਰਾਂ

ਹਰੀਕੇ- ਅੰਮ੍ਰਿਤਸਰ ਹਾਈਵੇ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ , ਨਨਾਣ ਭਰਜਾਈ ਦੀ ਮੌਤ

By Shanker Badra -- November 11, 2019 10:33 am

ਹਰੀਕੇ- ਅੰਮ੍ਰਿਤਸਰ ਹਾਈਵੇ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ , ਨਨਾਣ ਭਰਜਾਈ ਦੀ ਮੌਤ:ਤਰਨਤਾਰਨ :ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤਰਨਤਾਰਨ ਦੇ ਹਰੀਕੇ- ਅੰਮ੍ਰਿਤਸਰ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਨਨਾਣ ਭਰਜਾਈ ਦੀ ਮੌਤ ਹੋ ਗਈ ਹੈ।

Harike Amritsar Highway Two cars Collision , Two Death , Many injured ਹਰੀਕੇ- ਅੰਮ੍ਰਿਤਸਰ ਹਾਈਵੇ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ , ਨਨਾਣ ਭਰਜਾਈ ਦੀ ਮੌਤ

ਤਰਨਤਾਰਨ ਹਰੀਕੇ- ਅੰਮ੍ਰਿਤਸਰ ਰੋਡ ਸਥਿਤ ਪਿੰਡ ਅਲਾਦੀਨ ਪੁਰ ਵਿਖੇ ਇਕ ਕਾਰ ਟਾਇਰ ਫੱਟਣ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਜਾ ਕੇ ਤਰਨਤਾਰਨ ਪਾਸੋਂ ਆ ਰਹੀ ਹੋਰ ਕਾਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਤਰਨਤਾਰਨ ਤੋਂ ਆਪਣੇ ਘਰ ਨੂੰ ਜਾ ਰਹੀ ਆਲਟੋ ਕਾਰ ਸਵਾਰ ਨਨਾਣ ਭਰਜਾਈ ਦੀ ਮੌਤ ਹੋ ਗਈ।

Harike Amritsar Highway Two cars Collision , Two Death , Many injured ਹਰੀਕੇ- ਅੰਮ੍ਰਿਤਸਰ ਹਾਈਵੇ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ , ਨਨਾਣ ਭਰਜਾਈ ਦੀ ਮੌਤ

ਇਸ ਜ਼ਬਰਦਸਤ ਟੱਕਰ ਦੌਰਾਨ ਆਲਟੋ ਕਾਰ ਸਵਾਰ ਕੁਲਜੀਤ ਕੌਰ (ਨਨਾਣ) ਅਤੇ ਕੁਲਦੀਪ ਕੌਰ (ਭਰਜਾਈ) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਡਰਾਈਵਰ ਹਰਪਾਲ ਸਿੰਘ ਅਤੇ ਛੋਟੀ 6 ਮਹੀਨੇ ਦੀ ਬੱਚੀ ਜ਼ਖਮੀ ਹੋ ਗਏ, ਜਦੋਂ ਕਿ ਸਵਿਫਟ ਕਾਰ ਚਾਲਕ ਕੁਲਜਿੰਦਰ ਸਿੰਘ ਸਮੇਤ ਉਸ ਦੀ ਮਾਤਾ ਅਤੇ ਇਕ ਮਹਿਲਾ ਰਿਸ਼ਤੇਦਾਰ ਮਾਮੂਲੀ ਜ਼ਖਮੀ ਹੋ ਗਏ ਹਨ।ਇਹ ਘਟਨਾ ਏਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
-PTCNews

  • Share