ਨਾਰਾਜ਼ ਕੈਪਟਨ ਨੂੰ ਮਨਾਉਣ ਚੰਡੀਗੜ੍ਹ ਪਹੁੰਚੇ 'ਹਰੀਸ਼ ਰਾਵਤ', ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ ਮੀਟਿੰਗ
ਚੰਡੀਗੜ੍ਹ : ਪੰਜਾਬ ਕਾਂਗਰਸ ਪਾਰਟੀ ਵਿਚ ਚੱਲ ਰਿਹਾ ਅੰਦਰੂਨੀ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅੱਜ ਚੰਡੀਗੜ੍ਹ ਦੌਰੇ 'ਤੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨਗੇ।
[caption id="attachment_515612" align="aligncenter" width="260"]
ਨਾਰਾਜ਼ ਕੈਪਟਨ ਨੂੰ ਮਨਾਉਣ ਚੰਡੀਗੜ੍ਹ ਪਹੁੰਚੇ 'ਹਰੀਸ਼ ਰਾਵਤ', ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ ਮੀਟਿੰਗ[/caption]
ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੀ 'ਬਾਲਿਕਾ ਵਧੂ' ਦੀ 'ਦਾਦੀ ਸਾ', ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੁਰੇਖਾ ਸੀਕਰੀ ਦਾ ਦਿਹਾਂਤ
ਜਾਣਕਾਰੀ ਅਨੁਸਾਰ ਹਰੀਸ਼ ਰਾਵਤ ਦੇ 11.30 ਵਜੇ ਦੇ ਕਰੀਬ ਸਿਸਵਾਂ ਫਾਰਮ ਹਾਊਸ ਪਹੁੰਚਣ ਦੀ ਸੰਭਾਵਨਾ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਿੱਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਹਨ | ਅੱਜ ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਤ ਕੀਤੀ ਜਾਵੇਗੀ।
[caption id="attachment_515611" align="aligncenter" width="300"]
ਨਾਰਾਜ਼ ਕੈਪਟਨ ਨੂੰ ਮਨਾਉਣ ਚੰਡੀਗੜ੍ਹ ਪਹੁੰਚੇ 'ਹਰੀਸ਼ ਰਾਵਤ', ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ ਮੀਟਿੰਗ[/caption]
ਦੱਸਿਆ ਜਾਂਦਾ ਹੈ ਕਿ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਹਾਈਕਮਾਂਡ ਦੇ ਤਿਆਰ ਕੀਤੇ ਫਰਮੂਲੇ ਲਈ ਮਨਾਉਣ ਦਾ ਵੀ ਯਤਨ ਕਰਨਗੇ ਅਤੇ ਪੰਜਾਬ 'ਚ ਕਾਂਗਰਸ ਅੰਦਰ ਚੱਲ ਰਹੇ ਸੰਕਟ ਨੂੰ ਦੇਖਦੇ ਹੋਏ ਇਸ ਦਾ ਹੱਲ ਕਰਨ ਦਾ ਯਤਨ ਕਰਨਗੇ। ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕੈਬਨਿਟ ਫੇਰਬਦਲ 'ਤੇ ਸਹਿਮਤੀ ਬਣ ਚੁੱਕੀ ਹੈ।
[caption id="attachment_515614" align="aligncenter" width="300"]
ਨਾਰਾਜ਼ ਕੈਪਟਨ ਨੂੰ ਮਨਾਉਣ ਚੰਡੀਗੜ੍ਹ ਪਹੁੰਚੇ 'ਹਰੀਸ਼ ਰਾਵਤ', ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ ਮੀਟਿੰਗ[/caption]
ਓਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਭਾਰੀ ਪੁਲਿਸ ਫੋਰਸ ਨਾਲ ਇੱਕ ਨਿੱਜੀ ਵਾਹਨ ਵਿੱਚ ਆਪਣੇ ਪਟਿਆਲਾ ਦੇ ਘਰ ਤੋਂ ਨਿਕਲੇ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਸਿੱਧੂ ਕਿਸ ਪਾਸੇ ਚੰਡੀਗੜ੍ਹ ਜਾਂ ਦਿੱਲੀ ਲਈ ਰਵਾਨਾ ਹੋਏ ਹਨ। ਮੀਡੀਆ ਵੱਲ ਚੁੱਪ ਰਹਿਣ ਦਾ ਇਸ਼ਾਰਾ ਕਰਦੇ ਹੋਏ ਸਿੱਧੂ ਰਵਾਨਾ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਪੰਚਕੁਲਾ ਵਿਖੇ ਸੁਨੀਲ ਜਾਖੜ ਦੀ ਕੋਠੀ ਪੁੱਜੇ ਹਨ।
[caption id="attachment_515613" align="aligncenter" width="300"]
ਨਾਰਾਜ਼ ਕੈਪਟਨ ਨੂੰ ਮਨਾਉਣ ਚੰਡੀਗੜ੍ਹ ਪਹੁੰਚੇ 'ਹਰੀਸ਼ ਰਾਵਤ', ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ ਮੀਟਿੰਗ[/caption]
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਰਾਤ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ, ਸਿੱਧੂ ਦੇ ਸਮਰਥਕ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਮਾਮਲੇ ਦੇ ਅਧਿਕਾਰਤ ਐਲਾਨ ਦੀ ਉਡੀਕ ਕਰਦਿਆਂ ਇਕ ਦੂਜੇ ਨੂੰ ਮਠਿਆਈਆਂ ਖਿਲਾਉਂਦੇ ਦਿਖਾਈ ਦਿੱਤੇ।
[caption id="attachment_515615" align="aligncenter" width="301"]
ਨਾਰਾਜ਼ ਕੈਪਟਨ ਨੂੰ ਮਨਾਉਣ ਚੰਡੀਗੜ੍ਹ ਪਹੁੰਚੇ 'ਹਰੀਸ਼ ਰਾਵਤ', ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ ਮੀਟਿੰਗ[/caption]
ਕੈਪਟਨ ਦਾ ਮੰਨਣਾ ਸੀ ਕਿ ਜਦੋਂ ਕਾਂਗਰਸ ਪ੍ਰਧਾਨ ਸੋਨੀਆ ਨੇ ਇਸ ਸਬੰਧ 'ਚ ਆਖ਼ਰੀ ਫ਼ੈਸਲਾ ਨਹੀਂ ਲਿਆ ਤਾਂ ਪਹਿਲਾਂ ਹੀ ਸਿੱਧੂ ਦੇ ਨਾਂ ਨੂੰ ਕਿਉਂ ਉਛਾਲ ਦਿੱਤਾ ਗਿਆ। ਹਰੀਸ਼ ਰਾਵਤ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਣ ਵਾਲੀ ਬੈਠਕ ਨੂੰ ਅਤਿਅੰਤ ਅਹਿਮ ਮੰਨਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਰਾਵਤ ਵੱਲੋਂ ਇਸ ਸਾਰੇ ਸੰਕਟ ਦੇ ਹੱਲ ਨੂੰ ਲੈ ਕੇ ਮੁੱਖ ਮੰਤਰੀ ਦੇ ਵਿਚਾਰ ਲਏ ਜਾਣਗੇ ਅਤੇ ਉਸ ਤੋਂ ਬਾਅਦ ਉਹ ਆਪਣੀ ਰਿਪੋਰਟ ਕੇਂਦਰੀ ਲੀਡਰਸ਼ਿਪ ਨੂੰ ਦੇਣਗੇ।
-PTCNews