ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ 3 ਮੰਤਰੀਆਂ ਦੀ ਕੇਂਦਰ ਨਾਲ ਸਿੱਧੀ ਗੱਲ , ਮਿਲੇ ਵੱਡੇ ਅਹੁਦੇ

Harsimrat Badal, Som Parkash and Hardeep Singh Puri This ministry
ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ 3 ਮੰਤਰੀਆਂ ਦੀ ਕੇਂਦਰ ਨਾਲ ਸਿੱਧੀ ਗੱਲ , ਮਿਲੇ ਵੱਡੇ ਅਹੁਦੇ

ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ 3 ਮੰਤਰੀਆਂ ਦੀ ਕੇਂਦਰ ਨਾਲ ਸਿੱਧੀ ਗੱਲ , ਮਿਲੇ ਵੱਡੇ ਅਹੁਦੇ:ਨਵੀਂ ਦਿੱਲੀ : ਲੋਕ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਮਗਰੋਂ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।ਰਾਸ਼ਟਰਪਤੀ ਭਵਨ ‘ਚ ਹੋਏ ਇਸ ਸਮਾਗਮ ‘ਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੇ 57 ਮੰਤਰੀਆਂ ਨੇ ਸਹੁੰ ਚੁੱਕੀ ਹੈ।ਇਸ ਸਮਾਗਮ ਤੋਂ ਬਾਅਦ ਯਾਨੀ ਅੱਜ ਸ਼ੁੱਕਰਵਾਰ ਨੂੰ ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ।

Harsimrat Badal, Som Parkash and Hardeep Singh Puri This ministry
ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ 3 ਮੰਤਰੀਆਂ ਦੀ ਕੇਂਦਰ ਨਾਲ ਸਿੱਧੀ ਗੱਲ , ਮਿਲੇ ਵੱਡੇ ਅਹੁਦੇ

ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣੀ ਨਵੀਂ ਸਰਕਾਰ ਵਿਚ ਮੰਤਰਾਲੇ ਦੀ ਵੰਡ ਹੋ ਗਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਭਾਗਾਂ ਦੀ ਵੰਡ ਕੀਤੀ, ਜਿਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ , ਰਾਜਨਾਥ ਨੂੰ ਰੱਖਿਆ ਮੰਤਰੀ , ਸੀਤਾਰਮਣ ਨੂੰ ਵਿੱਤ ਮੰਤਰੀ ਅਤੇ ਐੱਸ ਜੈਸ਼ੰਕਰ ਵਿਦੇਸ਼ ਮੰਤਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੀ ਮੋਦੀ ਸਰਕਾਰ ਵਿਚ ਰਾਜਨਾਥ ਸਿੰਘ ਗ੍ਰਹਿ ਵਿਭਾਗ ਸੰਭਾਲ ਰਹੇ ਸਨ ਪਰ ਨਵੀਂ ਸਰਕਾਰ ਵਿਚ ਇਹ ਜਿੰਮੇਵਾਰੀ ਨਰਿੰਦਰ ਮੋਦੀ ਦੇ ਕਰੀਬੀ ਅਮਿਤ ਸ਼ਾਹ ਸੰਭਾਲਣਗੇ।

Harsimrat Badal, Som Parkash and Hardeep Singh Puri This ministry
ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ 3 ਮੰਤਰੀਆਂ ਦੀ ਕੇਂਦਰ ਨਾਲ ਸਿੱਧੀ ਗੱਲ , ਮਿਲੇ ਵੱਡੇ ਅਹੁਦੇ

ਹਰਸਿਮਰਤ ਨੂੰ ਕੇਂਦਰ ਸਰਕਾਰ ਵਲੋਂ ਪਹਿਲਾਂ ਵਾਲਾ ਮੰਤਰਾਲਾ ਯਾਨੀ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ।ਕੇਂਦਰ ਸਰਕਾਰ ਵਲੋਂ ਲਗਾਤਾਰ ਦੂਜੀ ਵਾਰ ਹਰਸਿਮਰਤ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਪਹਿਲੀ ਵਾਰ ਵਣਜ ਅਤੇ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ ਜਦਕਿ ਹਰਦੀਪ ਪੁਰੀ ਨੂੰ ਦੂਜੀ ਵਾਰ ਮੋਦੀ ਮੰਤਰੀ ਮੰਡਲ ਵਿਚ ਥਾਂ ਮਿਲੀ ਹੈ।ਬੀਜੇਪੀ ਨੇ ਹਰਦੀਪ ਪੁਰੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਸੀ ਤੇ ਉਹ ਹਾਰ ਗਏ ਪਰ ਮੋਦੀ ਦੇ ਮੰਤਰੀ ਮੰਡਲ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ।ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਕੇਂਦਰ ‘ਚ ਰਾਜ ਮੰਤਰੀ ਬਣੇ (ਸੁਤੰਤਰ) ਹਰਦੀਪ ਪੁਰੀ ਨੂੰ ਮੁੜ ਸ਼ਹਿਰੀ ਵਿਭਾਗ ਦਿੱਤਾ ਗਿਆ ਹੈ।

Harsimrat Badal, Som Parkash and Hardeep Singh Puri This ministry
ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ 3 ਮੰਤਰੀਆਂ ਦੀ ਕੇਂਦਰ ਨਾਲ ਸਿੱਧੀ ਗੱਲ , ਮਿਲੇ ਵੱਡੇ ਅਹੁਦੇ

ਦੱਸ ਦੇਈਏ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਨੂੰ 21772 ਵੋਟਾਂ ਨਾਲ ਹਰਾ ਕੇ ਸੰਸਦ ਪੁੱਜੇ ਹਨ।ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ ਨੇ ਕਾਂਗਰਸੀ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੂੰ ਹਰਾ ਕੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ।ਇਸ ਦੇ ਇਲਾਵਾ ਲੋਕ ਸਭਾ ਸੀਟ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਤੋਂ 99626 ਵੋਟਾਂ ਦੀ ਲੀਡ ਨਾਲ ਹਾਰ ਗਏ ਹਨ।

Harsimrat Badal, Som Parkash and Hardeep Singh Puri This ministry
ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ 3 ਮੰਤਰੀਆਂ ਦੀ ਕੇਂਦਰ ਨਾਲ ਸਿੱਧੀ ਗੱਲ , ਮਿਲੇ ਵੱਡੇ ਅਹੁਦੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੇ ਢੇਰ ਕੀਤੇ 3 ਅੱਤਵਾਦੀ

ਦੱਸ ਦੇਈਏ ਕਿ ਵੀਰਵਾਰ ਨੂੰ ਸਹੁੰ ਚੁੱਕ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 57 ਮੰਤਰੀਆਂ ਨੇ ਸਹੁੰ ਚੁੱਕੀ ਹੈ।ਇਨ੍ਹਾਂ ‘ਚ 24 ਨੂੰ ਕੈਬਨਿਟ ਮੰਤਰੀ, 24 ਨੂੰ ਰਾਜ ਮੰਤਰੀ ਅਤੇ 9 ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਅਹੁਦਾ ਦਿੱਤਾ ਗਿਆ ਹੈ।ਇਸ ਦੌਰਾਨ ਸਹੁੰ ਚੁੱਕ ਸਮਾਗਮ ‘ਚ 20 ਚਿਹਰੇ ਮੋਦੀ ਸਰਕਾਰ ‘ਚ ਪਹਿਲੀ ਵਾਰ ਮੰਤਰੀ ਬਣਾਏ ਗਏ ਹਨ।
-PTCNews