ਹਰਿਆਣਾ ਨੂੰ ਮਿਲਿਆ ਇਹ ਤੋਹਫਾ, ਕਈਆਂ ਦੀ ਆਮਦਨ ‘ਚ ਹੋਵੇਗਾ ਵਾਧਾ

harsimrat kaur badal inaugurates Food Testing Laboratory NIFTEM Sonipat

ਹਰਿਆਣਾ ਨੂੰ ਮਿਲਿਆ ਇਹ ਤੋਹਫਾ, ਕਈਆਂ ਦੀ ਆਮਦਨ ‘ਚ ਹੋਵੇਗਾ ਵਾਧਾ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਵਿਕਾਸ ਕਾਰਪੋਰੇਸ਼ਨ ਲਿਮਿਟਿਡ(ਐੱਚਐੱਸਆਈਆਈਡੀਸੀ ) ਉਦਯੋਗਿਕ ਰਾਜ , ਕੁੰਡਲੀ, ਸੋਨੀਪਤ, ਹਰਿਆਣਾ ਵਿੱਚ ਸਥਿੱਤ ਨੈਸ਼ਨਲ ਇੰਸਟੀਚਿਊਟ ਫੂਡ ਤਕਨਾਲੋਜੀ ਸਨਅੱਤਕਾਰੀ ਅਤੇ ਮੈਨੇਜਮੈਂਟ ( ਐੱਨਐੱਫ਼ਟੀਈਐੱਮ ) ਵਿੱਚ ਇਨਕਬੀਨੇਸ਼ਨ ਕੇਂਦਰ ਅਤੇ ਫੂਡ ਟੈਸਟਿੰਗ ਲੈਬ ਦਾ ਉਦਘਾਟਨ ਕੀਤਾ ਗਿਆ।


ਕੇਂਦਰੀ ਮੰਤਰੀ ਮੁਤਾਬਕ, ਇਸ ਕੇਂਦਰ ਵਿੱਚ ਲੋਕਾਂ ਨੂੰ ਫੂਡ ਪ੍ਰੋਸੈਸਿੰਗ ਤਕਨੀਕਾਂ ਦੀ ਸਿਖਲਾਈ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਦੀ ਸਵੈ-ਨਿਰਭਰਤਾ ‘ਚ ਵਾਧਾ ਹੋਵੇਗਾ। ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਇਲਾਵਾ ਸੂਬੇ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰਨ ‘ਚ ਸਹਾਇਕ ਹੋਵੇਗਾ।

—PTC News