ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੌਰੇ ‘ਤੇ, ਕੈਥਲ ‘ਚ ਵਿਰੋਧੀਆਂ ‘ਤੇ ਸਾਧੇ ਨਿਸ਼ਾਨੇ !

Amit Shah

ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੌਰੇ ‘ਤੇ, ਕੈਥਲ ‘ਚ ਵਿਰੋਧੀਆਂ ‘ਤੇ ਸਾਧੇ ਨਿਸ਼ਾਨੇ !,ਕੈਥਲ: ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਸੂਬੇ ‘ਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ‘ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਅਜਿਹੇ ‘ਚ ਭਾਜਪਾ ਵੱਲੋਂ ਵੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਹਰਿਆਣਾ ਪਹੁੰਚੇ ਹਨ, ਜਿਥੇ ਉਹ 3 ਵਿਧਾਨਸਭਾ ਖੇਤਰਾਂ ਕੈਥਲ, ਪੂੰਡਰੀ ਅਤੇ ਗ੍ਰਹਿਲਾ ਚੀਕਾ ਦੇ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ।

ਹੋਰ ਪੜ੍ਹੋ:ਲੁਧਿਆਣਾ ਲਈ ਮਾਣ ਵਾਲੀ ਗੱਲ,ਨੇਹਾਲ ਵਡੇਰਾ ਦੀ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਹੋਈ ਚੋਣ

ਕੈਥਲ ਰੈਲੀ ਨੂੰ ਸਬੋਧਨ ਕਰਦਿਆਂ ਉਹਨਾਂ ਜਿਥੇ ਭਾਜਪਾ ਉਮੀਦਵਾਰ ਦੇ ਹੱਕ ‘ਚ ਵੋਟਾਂ ਮੰਗੀਆਂ, ਉਥੇ ਹੀ ਵਿਰੋਧੀਆਂ ‘ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਾਂਗਰਸ ਨੂੰ ਰਾਫੇਲ ਅਤੇ ਧਾਰਾ 370 ਦੇ ਮਾਮਲੇ ‘ਤੇ ਘੇਰਦਿਆਂ ਹੋਇਆ ਤਿੱਖਾ ਨਿਸ਼ਾਨਾ ਵਿੰਨ੍ਹਿਆ।

ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਕਾਂਗਰਸ ਦਾ ਕੰਮ ਵਿਰੋਧ ਕਰਨਾ ਹੈ, ਚਾਹੇ ਰਾਫੇਲ ਮੁੱਦਾ ਹੋਵੇ ਜਾਂ ਫਿਰ ਧਾਰਾ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਹੈ।ਤੁਹਾਨੂੰ ਦੱਸ ਦਈਏ ਕਿ ਕੈਥਲ ਵਿਖੇ ਵਿਜੇ ਸੰਕਲਪ ਰੈਲੀ ਦੇ ਮੰਚ ‘ਚ ਪਹੁੰਚਣ ‘ਤੇ ਲੋਕਾਂ ਨੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

-PTC News