ਵਿਅਕਤੀ ਨੂੰ ਹੋਟਲ ‘ਚ ਰੋਟੀ ਮੰਗਣੀ ਪਈ ਮਹਿੰਗੀ, ਚੜ੍ਹਿਆ ਕੁਟਾਪਾ, ਜਾਣੋ ਕਿਉਂ

faridabad

ਵਿਅਕਤੀ ਨੂੰ ਹੋਟਲ ‘ਚ ਰੋਟੀ ਮੰਗਣੀ ਪਈ ਮਹਿੰਗੀ, ਚੜ੍ਹਿਆ ਕੁਟਾਪਾ, ਜਾਣੋ ਕਿਉਂ ,ਫਰੀਦਾਬਾਦ: ਫਰੀਦਾਬਾਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਮਾਮਲਾ ਇਹ ਹੈ ਕਿ ਫਰੀਦਾਬਾਦ ਦੇ ਇੱਕ ਨਾਮੀ ਹੋਟਲ ‘ਚ ਇੱਕ ਵਿਅਕਤੀ ਰੋਟੀ ਖਾਣ ਲਈ ਗਿਆ ਸੀ, ਜਿਥੇ ਉਸ ਦੀ ਰੋਟੀ ਮੰਗਣ ਨੂੰ ਲੈ ਕੇ ਹੋਟਲ ਦੇ ਸਟਾਫ ਨਾਲ ਜੰਮ ਕੇ ਮਾਰ-ਕੁੱਟ ਹੋਈ।

faridabadਜਿਸ ਤੋਂ ਬਾਅਦ ਇਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਦੇਰ ਰਾਤ ਫਰੀਦਾਬਾਦ ਦੇ ਨਾਮੀ ਰੇਸਟੋਰੇਂਟ BTW ਦਾ ਹੈ, ਜਿੱਥੇ ਆਪਣੀ ਫੈਮਲੀ ਦੇ ਨਾਲ ਖਾਣਾ ਖਾਣ ਆਏ ਇੱਕ ਗਾਹਕ ਨੇ ਇੱਕ ਰੋਟੀ ਮੰਗੀ ਤਾਂ ਰੇਸਟੋਰੇਂਟ ਮੈਨੇਜਰ ਅਤੇ ਉਸ ਦੇ ਸਟਾਫ ਨੇ ਉਸ ਦੀ ਅਤੇ ਉਸ ਨੂੰ ਬਚਾਉਣ ਆਏ ਉਸ ਦੇ ਸਾਲੇ ਦੀ ਜੰਮ ਮਾਰ ਕੁਟਾਈ ਕਰ ਦਿੱਤੀ।

faridabadਕਾਫ਼ੀ ਦੇਰ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਾਇਆ। ਫਿਲਹਾਲ ਪੁਲਿਸ ਨੇ 2 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਨਜਿੱਠਿਆ ਜਾਵੇਗਾ।

—PTC News