ਹੋਰ ਖਬਰਾਂ

ਘੋਰ ਕਲਯੁੱਗ : ਇੱਕ ਪਿਓ ਨੇ ਤਾਂਤ੍ਰਿਕ ਦੇ ਕਹਿਣ 'ਤੇ ਆਪਣੇ 5 ਬੱਚਿਆਂ ਦੀ ਕੀਤੀ ਹੱਤਿਆ

By Shanker Badra -- July 24, 2020 12:07 pm -- Updated:Feb 15, 2021

ਘੋਰ ਕਲਯੁੱਗ : ਇੱਕ ਪਿਓ ਨੇ ਤਾਂਤ੍ਰਿਕ ਦੇ ਕਹਿਣ 'ਤੇ ਆਪਣੇ 5 ਬੱਚਿਆਂ ਦੀ ਕੀਤੀ ਹੱਤਿਆ :ਜੀਂਦ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਡਿਡਵਾੜਾ ਵਿਚ ਇੱਕ ਰੌਂਗਟੇ ਖੜੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੌਲਤ 'ਚ ਅੰਨ੍ਹੇ ਹੋਏ ਇੱਕ ਪਿਓ ਨੇ ਤਾਂਤ੍ਰਿਕ ਦੇ ਕਹਿਣ 'ਤੇ ਆਪਣੇ 5 ਬੱਚਿਆਂ ਦਾ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਦੋਸ਼ੀ ਪਿਤਾ ਨੂੰ ਪਿੰਡ ਵਾਲਿਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਘੋਰ ਕਲਯੁੱਗ : ਇੱਕ ਪਿਓ ਨੇ ਤਾਂਤ੍ਰਿਕ ਦੇ ਕਹਿਣ 'ਤੇ ਆਪਣੇ 5 ਬੱਚਿਆਂ ਦੀ ਕੀਤੀ ਹੱਤਿਆ

ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਪਿਓ ਨੇ ਆਪਣਾ ਜ਼ੁਰਮ ਪਿੰਡ ਦੀ ਪੰਚਾਇਤ ਦੇ ਸਾਹਮਣੇ ਕਬੂਲ ਵੀ ਕਰ ਲਿਆ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਕਿ ਇਸ ਮਾਮਲੇ ਵਿੱਚ ਹੋਰ ਕਿੰਨਾ ਲੋਕਾਂ ਦਾ ਹੱਥ ਹੈ। ਜਿਸ ਤੋਂ ਬਾਅਦ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਸੱਦ ਕੇ ਦੋਸ਼ੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਘੋਰ ਕਲਯੁੱਗ : ਇੱਕ ਪਿਓ ਨੇ ਤਾਂਤ੍ਰਿਕ ਦੇ ਕਹਿਣ 'ਤੇ ਆਪਣੇ 5 ਬੱਚਿਆਂ ਦੀ ਕੀਤੀ ਹੱਤਿਆ

ਦੱਸਿਆ ਜਾਂਦਾ ਹੈ ਕਿ ਉਕਤ ਦੋਸ਼ੀ ਵਿਅਕਤੀ ਨੇ ਗਰੀਬੀ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਤਾਂਤ੍ਰਿਕ ਦੇ ਕਹਿਣ 'ਤੇ ਅਜਿਹਾ ਕਾਰਨਾਮਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਅਤੇ ਇਲਾਕੇ ਵਿੱਚ ਸਨਸਨੀ ਫੈਲ ਗਈ ਕਿ ਆਖ਼ਰ ਕੋਈ ਪਿਤਾ ਅਜਿਹਾ ਕਿਵੇਂ ਕਰ ਸਕਦਾ ਹੈ।

ਘੋਰ ਕਲਯੁੱਗ : ਇੱਕ ਪਿਓ ਨੇ ਤਾਂਤ੍ਰਿਕ ਦੇ ਕਹਿਣ 'ਤੇ ਆਪਣੇ 5 ਬੱਚਿਆਂ ਦੀ ਕੀਤੀ ਹੱਤਿਆ

ਓਧਰ ਜੀਂਦ ਦੇ ਐਸ.ਪੀ. ਅਸ਼ਵਨੀ ਸ਼ੈਣਵੀ ਨੇ ਦੋਸ਼ੀ ਨੂੰ ਫੜਨ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਦੋਸ਼ੀ ਪਿਓ ਦੇ ਸਾਰੇ ਬੱਚਿਆਂ ਦੀ ਉਮਰ 11 ਸਾਲ ਤੋਂ ਘੱਟ ਸੀ। ਦੋਸ਼ੀ ਦੀਆਂ 3 ਧੀਆਂ ਅਤੇ 2 ਪੁੱਤਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈ।
-PTCNews